"/> ਭਾਰੀ ਮੀਂਹ ਕਾਰਨ ਤਲਵੰਡੀ ਸਾਬੋ ਸ਼ਹਿਰ ਹੋਇਆ ਜਲਥਲ, ਸੀਵਰੇਜ ਬੰਦ ਹੋਣ ਕਾਰਨ ਮਾਈਸਰ ਮੁਹੱਲੇ ਦੇ ਘਰਾਂ 'ਚ ਵੜਿਆ ਪਾਣੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰੀ ਮੀਂਹ ਕਾਰਨ ਤਲਵੰਡੀ ਸਾਬੋ ਸ਼ਹਿਰ ਹੋਇਆ ਜਲਥਲ, ਸੀਵਰੇਜ ਬੰਦ ਹੋਣ ਕਾਰਨ ਮਾਈਸਰ ਮੁਹੱਲੇ ਦੇ ਘਰਾਂ 'ਚ ਵੜਿਆ ਪਾਣੀ

ਕਿਸਾਨਾਂ ਕਿਹਾ ਇਸ ਬਾਰਿਸ਼ ਨੂੰ ਫਸਲਾਂ ਲਈ ਲਾਹੇਬੰਦ
Published On: punjabinfoline.com, Date: Jun 30, 2017

ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਜੂਨ ਮਹੀਨੇ ਦੇ ਆਖਰੀ ਦਿਨ ਨੂੰ ਆਈ ਬਾਰਿਸ਼ ਨੇ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਸਥਾਨਕ ਸ਼ਹਿਰ ਵਾਸੀਆਂ ਲਈ ਇਹ ਬਾਰਿਸ਼ ਮੁਸੀਬਤ ਬਣੀ ਰਹੀ। ਤਲਵੰਡੀ ਸਾਬੋ 'ਚ ਇੱਕ ਘੰਟਾ ਜੰਮ ਕੇ ਹੋਈ ਬਾਰਿਸ਼ ਦੌਰਾਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਸਮੁੰਦਰ ਦਾ ਰੂਪ ਧਾਰਨ ਕਰ ਗਏ। ਭਾਵੇਂ ਕਿ ਸੀਵਰੇਜ ਵਿਭਾਗ ਦੀ ਚੌਕਸੀ ਅਤੇ ਵਧੀਆ ਕਾਰਗੁਜ਼ਾਰੀ ਕਾਰਨ ਬਰਸਾਤ ਬੰਦ ਹੋਣ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਗਲੀਆਂ-ਬਾਜ਼ਾਰਾਂ ਦਾ ਸਾਰਾ ਪਾਣੀ ਸੀਵਰੇਜ ਰਾਹੀਂ ਖਤਮ ਕਰ ਦਿੱਤਾ ਗਿਆ ਪ੍ਰੰਤੂ ਇੱਕ ਵਾਰ ਤਲਵੰਡੀ ਸਾਬੋ ਦਾ ਨਕਸ਼ਾ ਹੜ੍ਹਾਂ ਵਰਗਾ ਹੋ ਗਿਆ ਸੀ।
ਸਵੇਰ ਤੋਂ ਹੀ ਪੈ ਰਹੀ ਬਾਰਿਸ਼ ਦੌਰਾਨ ਕਰੀਬ ਇੱਕ ਘੰਟਾ ਐਨੀ ਤੇਜ਼ ਬਾਰਿਸ਼ ਹੋਈ ਕਿ ਸਹਿਰ ਦੀਆਂ ਸਾਰੀਆਂ ਗਲੀਆ ਜਲ-ਥਲ ਹੋ ਗਈਆਂ ਇੱਕ ਵਾਰ ਲੋਕਾਂ ਦਾ ਆਉਣਾ ਜਾਣਾ ਬੇਹੱਦ ਮੁਸ਼ਿਕੁਲ ਹੋ ਗਿਆ। ਜਿਆਦਾ ਪਾਣੀ ਹੋਣ ਕਾਰਨ ਮੋਟਰਸਾਈਕਲ ਸਵਾਰ ਪਾਣੀ ਅੰਦਰ ਬੰਦ ਹੋਏ ਮੋਟਰਸਾਈਕਲ ਨੂੰ ਖਿਚਦੇ ਹੋਏ ਸੀਵਰੇਜ ਵਿਭਾਗ ਨੂੰ ਕੋਸਦੇ ਨਜ਼ਰ ਆਏ। ਉਧਰ ਤਲਵੰਡੀ ਸਾਬੋ ਦੇ ਮਾਈਸਰ ਮਹੱਲਾ ਦੇ ਵਾਰਡ ਨੰਬਰ 4 ਅੰਦਰ ਸੀਵਰੇਜ ਬੰਦ ਹੋਣ ਕਾਰਨ ਨੀਵੇ ਘਰਾਂ ਵਿੱਚ ਪਾਣੀ ਦਾਖਲ ਹੋਣ ਬਾਰੇ ਵੀ ਪਤਾ ਲੱਗਾ ਹੈ ਜਿਸ ਨੂੰ ਲੋਕ ਬਾਹਰ ਕੱਢ ਰਹੇ ਹਨ। ਉਕਤ ਵਾਰਡ ਦੇ ਵਾਸ਼ਿੰਦਿਆਂ ਨਾਇਬ ਸਿੰਘ, ਭੂਰਾ ਸਿੰਘ, ਟਿੱਕਾ ਸਿੰਘ, ਗੁਰਬਚਨ ਸਿੰਘ, ਸੁਰਜੀਤ ਸਿੰਘ ਤੇ ਮਹਿੰਦਰ ਸਿੰਘ ਨੇ ਦੁੱਖ ਦਸਦਿਆਂ ਕਿਹਾ ਕਿ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਹਰ ਵਾਰੀ ਇਸ ਮੁਹੱਲੇ ਦਾ ਇਹੀ ਹਾਲ ਹੁੰਦਾ ਹੈ ਅਤੇ ਦਸ-ਦਸ ਦਿਨ ਪਾਣੀ ਖੜ੍ਹਾ ਰਹਿੰਦਾ ਹੈ। ਮੁਹੱਲਾ ਵਾਸੀਆਂ ਨੇ ਮੁਹੱਲੇ ਦੇ ਐੱਮ ਸੀ ਡਾ. ਘਈ ਨੂੰ ਮੌਕੇ 'ਤੇ ਬੁਲਾ ਕੇ ਇਹ ਹਾਲ ਦਿਖਾਇਆ ਜਿੰਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਜਲਦੀ ਹੀ ਇਹ ਸਮੱਸਿਆ ਦਾ ਪੱਕਾ ਹੱਲ ਕਰਰਵਾਇਆ ਜਾਵੇਗਾ।
ਦੂਜੇ ਪਾਸੇ ਤਲਵੰਡੀ ਸਾਬੋ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮਾਨਸੂਨ ਦੀ ਇਹ ਵਰਖਾ ਫਸਲਾਂ ਲਈ ਬਹੁਤ ਲਾਹੇਬੰਦ ਸਾਬਤ ਹੋ ਰਹੀ ਹੈ। ਬੇਸ਼ੱਕ ਇਸ ਮੀਂਹ ਨਾਲ ਆਵਾਜਾਈ ਨੂੰ ਤਾਂ ਥੋੜ੍ਹੀ ਬਹੁਤ ਦਿੱਕਤ ਆਈ ਹੈ ਪ੍ਰੰਤੂ ਕਿਸਾਨੀ ਲਈ ਉਕਤ ਬਾਰਿਸ਼ ਲਾਹੇਵੰਦ ਦੱਸੀ ਜਾ ਰਹੀ ਹੈ। ਇਲਾਕੇ ਦੇ ਪਿੰਡਾਂ ਵਿੱਚ ਉਕਤ ਵਰਖਾ ਘੱਟ ਹੈ ਪਰ ਇਸ ਇਲਾਕੇ ਵਿੱਚ ਨਰਮੇ-ਕਪਾਹ ਦੀ ਫਸਲ ਲਈ ਉਕਤ ਵਰਖਾ ਲਾਹੇਬੰਦ ਹੈ ਤੇ ਕਿਸਾਨ ਇਸ ਵਰਖਾ ਨਾਲ ਖੁਸ਼ੀ ਦੇ ਮਿਜ਼ਾਜ਼ ਵਿੱਚ ਹਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration