"/> ਪਾਣੀ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਦੀ ਪਲੇਠੀ ਲਘੂ ਫ਼ਿਲਮ "ਆਸ" ਲੈ ਕੇ ਹਾਜ਼ਿਰ ਹੋ ਰਿਹੈ –ਡਾਇਰੈਕਟਰ ਕੇ. ਡੀ. ਬਾਂਸਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਾਣੀ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਦੀ ਪਲੇਠੀ ਲਘੂ ਫ਼ਿਲਮ "ਆਸ" ਲੈ ਕੇ ਹਾਜ਼ਿਰ ਹੋ ਰਿਹੈ –ਡਾਇਰੈਕਟਰ ਕੇ. ਡੀ. ਬਾਂਸਲ

Published On: punjabinfoline.com, Date: Jul 03, 2017

ਤਲਵੰਡੀ ਸਾਬੋ, 3 ਜੁਲਾਈ (ਗੁਰਜੰਟ ਸਿੰਘ ਨਥੇਹਾ)- ਭਾਵੇਂ ਸਥਾਨਕ ਇਲਾਕੇ ਨੇ ਪੰਜਾਬੀ ਸੱਭਿਆਚਾਰ ਦੀ ਝੋਲੀ ਅਨੇਕਾਂ ਅਨਮੋਲ ਹੀਰੇ ਪਾਏ ਹਨ ਜਿੰਨ੍ਹਾਂ ਵਿੱਚ ਗੀਤਕਾਰ, ਗਾਇਕ ਅਤੇ ਉੱਚ ਕੋਟੀ ਦੇ ਕਵੀ ਸ਼ਾਮਿਲ ਹਨ ਪ੍ਰੰਤੂ ਇਸ ਖੇਤਰ ਵਿੱਚ ਪ੍ਰੋਡਕਸ਼ਨ ਕੰਪਨੀ ਦੀ ਘਾਟ ਹੋਣ ਕਾਰਨ ਨਵੇਂ ਕਲਾਕਾਰਾਂ ਨੁੰ ਆਪਣੀ ਕਲਾ ਲੋਕਾਂ ਤੱਕ ਪਹੁੰਚਦੀ ਕਰਨ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾਂ ਕਰਨਾਂ ਪੈਂਦਾ ਸੀ। ਇਸ ਘਾਟ ਨੂੰ ਪੂਰਾ ਕਰਨ ਲਈ ਕੇ. ਡੀ. ਬਾਂਸਲ ਵੱਲੋਂ ਸ਼ੁਰੂ ਕੀਤੀ ਗਈ ਅਮੇਜ਼ਿੰਗ ਫ਼ਿਲਮ ਪ੍ਰੋਡਕਸ਼ਨਜ਼ ਵੱਲੋਂ ਆਪਣੀ ਪਹਿਲੀ ਲਘੂ ਫ਼ਿਲਮ ਆਸ ਜਲਦੀ ਹੀ ਰਿਲੀਜ਼ ਕੀਤੀ ਜਾ ਰਹੀ ਹੈ।
ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਫ਼ਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਕੇ. ਡੀ. ਬਾਂਸਲ ਨੇ ਦੱਸਿਆ ਕਿ ਉਹਨਾ ਦੀ ਇਹ ਪਲੇਠੀ ਲਘੂ ਫ਼ਿਲਮ ਪਾਣੀ ਦੀ ਦੁਰਵਰਤੋਂ ਰੋਕਣ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰੇਗੀ ।ਫ਼ਿਲਮ ਵਿੱਚ ਕੰਮ ਕਰਨ ਲਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਅਮੇਜ਼ਿੰਗ ਫ਼ਿਲਮ ਪ੍ਰੋਡਕਸ਼ਨਜ਼ ਵੱਲੋਂ ਉੱਚ ਕੋਟੀ ਦੇ ਗਾਇਕਾਂ ਦੇ ਵਧੀਆ ਗੀਤਾਂ ਦੇ ਵੀਡੀਓਜ਼ ਅਤੇ ਹੋਰ ਸਮਾਜਿਕ ਮੁੱਦਿਆ ਤੇ ਲਘੂ ਅਤੇ ਦਰਮਿਆਨੀਆਂ ਫ਼ਿਲਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਫ਼ਿਲਮ ਦੀ ਸਾਰੀ ਸ਼ੂਟਿੰਗ ਤਲਵੰਡੀ ਸਾਬੋ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਕੀਤੀ ਗਈ ਹੈ ਅਤੇ ਸਾਰੇ ਹੀ ਸੀਨ ਲੋਕਾਂ ਦੀ ਆਮ ਜ਼ਿੰਦਗੀ ਅਤੇ ਜੀਵਨ ਜਾਂਚ ਤੇ ਅਧਾਰਿਤ ਹਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration