"/> ਪਿੰਡ ਸ਼ੇਖਪੁਰਾ ਵਿਖੇ ਮਾਤਾ ਮਲਕੀਤ ਕੌਰ ਜੀ ਖਾਲਸਾ ਹਨੂੰਮਾਨਗੜ੍ਹ ਵਾਲਿਆਂ ਦੇ ਹੋਏ ਗੁਰਮਤਿ ਸਮਾਗਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਸ਼ੇਖਪੁਰਾ ਵਿਖੇ ਮਾਤਾ ਮਲਕੀਤ ਕੌਰ ਜੀ ਖਾਲਸਾ ਹਨੂੰਮਾਨਗੜ੍ਹ ਵਾਲਿਆਂ ਦੇ ਹੋਏ ਗੁਰਮਤਿ ਸਮਾਗਮ

Published On: punjabinfoline.com, Date: Jul 06, 2017

ਤਲਵੰਡੀ ਸਾਬੋ, 6 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਬਾਹਰ ਕੱਢਣ ਲਈ ਖੇਤਰ ਦੇ ਪਿੰਡ ਸ਼ੇਖਪੁਰਾ ਵਿਖੇ ਮਾਤਾ ਮਲਕੀਤ ਕੌਰ ਜੀ ਹਨੂੰਮਾਨਗੜ੍ਹ ਵਾਲਿਆਂ ਵੱਲੋਂ ਪਿੰਡ ਦੇ ਗੁਰਦੁਆਰਾ ਸ੍ਰੀ ਸੁੱਖਸਾਗਰ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਸਜਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਅਨੇਕਾਂ ਪਿੰਡਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਿੱਥੇ ਮਾਤਾ ਮਲਕੀਤ ਕੌਰ ਜੀ ਨੇ ਲੋਕਾਂ ਨੂੰ ਵਹਿਮਾਂ-ਭਰਮਾਂ 'ਚੋਂ ਬਾਹਰ ਨਿੱਕਲ ਕੇ ਗੁਰਬਾਣੀ ਦੇ ਲੜ ਲੱਗਕੇ ਆਪਣਾ ਜੀਵਨ ਸਫਲ ਕਰਨ ਦੀ ਗੱਲ ਕਹੀ ਉਥੇ ਉਹਨਾਂ ਨੇ ਫੁਟਕਲ ਦੀਆਂ ਕੁਰੀਤੀਆਂ ਛੱਡਣ ਲਈ ਵੀ ਸੰਗਤਾਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਮੜੀਆਂ-ਮਸਾਣਾਂ ਪੂਜਣ ਤੋਂ ਵਰਜ ਕੇ ਗਏ ਸਨ ਪ੍ਰੰਤੂ ਅਸੀਂ ਉਹਨਾਂ ਦੀਆਂ ਕਿੰਨੀਆਂ ਕੁ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਹੈ। ਆਪਣੇ ਬਜ਼ੁਰਗਾਂ ਨੂੰ ਅਸੀ ਜਿਉਂਦੇ ਜੀਅ ਪਾਣੀ ਨਹੀਂ ਪੁੱਛਦੇ 'ਤੇ ਮਰਨ ਤੋਂ ਬਾਅਦ ਚਾਰ ਕੁ ਇੱਟਾਂ ਅਸੀਂ ਆਪਣੇ ਘਰਾਂ ਜਾਂ ਖੇਤਾਂ ਵਿੱਚ ਦਰੱਖਤਾਂ ਹੇਠਾਂ ਲਗਾ ਕੇ ਉਹਨਾਂ ਦੀ ਪੂਜਾ ਕਰਦੇ ਹਾਂ ਜੋ ਕਿ ਨਿਰੀ ਮਨਮੱਤ ਹੈ। ਉਹਨਾਂ ਪਹੁੰਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੀ ਬਣੇ ਤਾਂ ਹੀ ਅਸੀਂ ਗੁਰੂ ਦੀ ਬਖਸ਼ਿਸ ਪ੍ਰਾਪਤ ਕਰ ਸਕਦੇ ਹਾਂ।
ਮਾਤਾ ਜੀ ਦੁਆਰਾ ਪਿੰਡਾਂ ਵਿੱਚ ਸਜਾਏ ਗਏ ਨਿਸ਼ਕਾਮ ਧਾਰਮਿਕ ਸਮਗਾਮ ਵਿੱਚ ਲਗਭਗ 40 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਨ ਦਾ ਪ੍ਰਣ ਕਰਦੇ ਹੋਏ ਜੈਕਾਰੇ ਗੂੰਜਾਏ ਅਤੇ ਐਤਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਅੰਮ੍ਰਿਤ ਪਾਨ ਕਰਨ ਦਾ ਬਚਨ ਦਿੱਤਾ। ਇਸ ਮੌਕੇ ਭਾਈ ਗੁਰਜੰਟ ਸਿੰਘ ਜੀ ਸੇਖੂ ਹੈੱਡਗ੍ਰੰਥੀ ਗੁਰਦੁਆਰਾ ਸ਼ੇਖਪੁਰਾ ਨੇ ਜਿੱਥੇ ਮਾਤਾ ਜੀ ਦਾ ਧੰਨਵਾਦ ਕੀਤਾ ਉਥੇ ਆਈਆਂ ਸੰਗਤਾਂ ਨੂੰ ਜੀਅ ਆਇਆਂ ਆਖਿਆ ਅਤੇ ਦੱਸਿਆ ਕਿ ਮਾਤਾ ਜੀ ਵੱਲੋਂ ਇਹ ਸਮਾਗਮ ਨਿਸ਼ਕਾਮ ਕੀਤੇ ਜਾ ਰਹੇ ਹਨ।
ਹੋਰਨਾਂ ਤੋਂ ਇਲਾਵਾ ਭਾਈ ਹਰਪਾਲ ਸਿੰਘ ਸੇਖੂ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਡੱਬਵਾਲੀ, ਬਾਬਾ ਮੋਹਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਸੁੱੱਖ ਸਾਗਰ ਸ਼ੇਖਪੁਰਾ, ਭਾਈ ਅਵਤਾਰ ਸਿੰਘ ਰਾਏਪੁਰ ਸੰਚਾਲਕ ਸ਼ਾਨ-ਏ-ਦਸਤਾਰ ਟਰੱਸਟ ਰਾਏਪੁਰ (ਮਾਨਸਾ), ਭਾਈ ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਡੱਬਵਾਲੀ, ਸ਼ਿੰਦਰ ਸਿੰਘ, ਮਾਤਾ ਚਰਨਜੀਤ ਕੌਰ, ਮਾਤਾ ਹਰਭਜਨ ਕੌਰ ਆਦਿ ਸੰਗਤਾਂ ਮਾਤਾ ਜੀ ਦੇ ਨਾਲ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration