"/> ਭਰੂਣ ਹੱਤਿਆ ਰੋਕਣ ਲਈ ਮੇਰੇ ਵਿਚਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਰੂਣ ਹੱਤਿਆ ਰੋਕਣ ਲਈ ਮੇਰੇ ਵਿਚਾਰ

Published On: punjabinfoline.com, Date: Jul 06, 2017

ਅੱਜ ਕੱਲ ਦੇ ਲੋਕ ਕੁੜੀਆਂ ਨੂੰ ਮਾਰਨ ਤੋ ਪਹਿਲਾਂ ਇਹ ਕਿਉ ਨਹੀ ਸੋਚਦੇ ਕਿ ਇਸ ਵਿੱਚ ਉਸ ਦਾ ਕੀ ਕਸੂਰ ਹੈ। ਜ਼ੋ ਇਨਸਾਨ ਨਿਸਵਾਰਥ ਬਣ ਜਾਂਦਾ ਹੈ ਉਸਨੂੰ ਅੱਗੇ ਕੁਝ ਨਜਰ ਨਹੀ ਆਂੳਦਾ ਉਹ ਲੜਕੇ ਤੇ ਲੜਕੀ ਵਿੱਚ ਫਰਕ ਕਿਉ ਸਮਝਦਾ ਹੈ,ਪਰ ਉਹ ਪਹਿਲਾਂ ਹੀ ਟੇਸਟ ਕਰਵਾਕੇ ਦੇਖ ਲੈਦੇ ਹਨ ਕਿ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲਾ ਬੱਚਾ ਲੜਕੀ ਹੈ ਜਾਂ ਲੜਕਾ ਹੈ ਅਗਰ ਲੜਕੀ ਹੈ ਤਾਂ ਉਹ ਕਇੰਦੇ ਹਨ ਕਿ ਸਾਨੂੰ ਲੜਕਾ ਚਾਂਹੀਦਾ ਹੈ ਲੜਕੀ ਨਹੀ ਅਤੇ ਉੇਸੇ ਵਖਤ ਉਹ ਉਸ ਬੱਚੇ ਦੀ ਮਾਂ ਦੀ ਕੁੱਖ ਵਿੱਚ ਭਰੂਣ ਹੱਤਿਆ ਕਰਵਾ ਦਿੰਦੇ ਹਨ ਉਹਨਾ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਕਿਸੇ ਬੱਚੇ ਦੀ ਹੱਤਿਆ ਕਰਣ ਮੇਰੀ ਵਿਚਾਰਧਾਰਾ ਨਾਲ ਉਹਨਾ ਨੂੰ ਫਾਂਸੀ ਦੀ ਸਜਾ ਵੀ ਘੱਟ ਹੋਵੇਰੀ ਇਹਜੇ ਗੁਨਾਹ ਦੀ ਸਜਾ ਤਾਂ ਬਹੂਤ ਵੱਡੀ ਹੋਣੀ ਚਾਹੀਦੀ ਸੀ।ਜਿਸ ਨੇ ਅਜੇ ਤੱਕ ਇਸ ਦੁਨੀਆਂ ਤੇ ਜਨਮ ਵੀ ਨਹੀ ਲੈਤਾ ਹੁੰਦਾ ਉਸ ਵਿੱਚ ਉਸ ਨੰਨੀ ਜਾਨ ਦਾ ਕਿ ਕਸੂਰ ਹੈ ਕਦੇ ਕਦੇ ਮੈ ਇਹ ਸੋਚਦਾ ਹਾਂ ਕਿ ਲੋਕ ਅੱਜ ਦੇ ਯੁਗ ਵਿੱਚ ਵੀ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਸ ਭਰੂਣ ਹੱਤਿਆ ਨੂੰ ਨਹੀ ਰੋਕ ਪਾ ਰਹੇ ਅਤੇ ਇਸ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਇਸ ਤੋ ਇਲਾਵਾ ਲੋਕ ਲੜਕੀ ਅਤੇ ਲੜਕੇ ਵਿੱਚ ਫਰਕ ਕਿਊ ਰੱਖਦੇ ਹਨ ,ਜਦ ਕਿ ਲੜਕੀਆਂ ਮਾਂ-ਬਾਪ ਦਾ ਨਾਮ ਰੋਸ਼ਨ ਕਰਦੀਆਂ ਹਨ ਅਤੇ ਪੜ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਹਨ,ਮੈ ਇਹ ਵੀ ਵੇਖਿਆ ਹੈ ਕਿ ਲੜਕੀਆਂ ਅੱਜ ਕੱਲ ਲੜਕਿਆਂ ਦੇ ਮੂਕਾਬਲੇ ਵਿੱਚ ਬਹੂਤ ਅੱਗੇ ਹਨ ਜ਼ੋ ਲੜਕੀਆ ਹੈਡੀਕੈਪਟ ਹਨ ਉਹ ਵੀ ਆਪਣੀ ਮਿਹਨਤ ਦੇ ਨਾਲ ਪੜ ਲਿਖ ਕੇ ਜੱਜ ਲੱਗੀਆਂ ਹਨ ਅਤੇ ਆਪਣੇ ਪਿੰਡ ਦਾ ਤੇ ਆਪਣੇ ਦੈਸ਼ ਦਾ ਨਾਮ ਰੋਸ਼ਨ ਕਰਦੀਆਂ ਹਨ ।ਮਾਂ ਦੀ ਕੁੱਖ ਵਿੱਚ ਜ਼ੋ ਲੜਕੀਆਂ ਨੂੰ ਮਾਰ ਦਿੰਦੇ ਉਹ ਪਾਪ ਦੇ ਭਾਗੀਦਾਰ ਹੁੰਦੇ ਹਨ ਅਤੇ ਰੱਬ ਉਹਨਾ ਨੂੰ ਕਦੇ ਵੀ ਮੁਆਫ ਨਹੀ ਕਰਦਾ ਮੇਰੇ ਪਿਆਰੇ ਮਿੱਤਰ ( ਅਰੂਣ) ਪ੍ਰਵੀਨ ਦੀ ਸੋਚ ਤੇ ਸਭ ਤੋ ਅਲੱਗ ਹੈ ਅਤੇ ਮੇਰੀ ਵਿਚਾਰਧਾਰਾ ਹੈ ਕਿ ਕੁੜੀਆਂ ਤਾਂ ਲੱਛਮੀ ਦਾ ਰੂਪ ਹੰੁਦੀਆਂ ਨੇ ਜਿਸ ਦੇ ਘਰ ਵਿੱਚ ਕੁੜੀ ਨਹੀ ਉਹ ਘਰ ਕਦੇ ਸੁਖੀ ਨਹੀ ਉਹਨਾ ਲੋਕਾਂ ਤੋ ਪੁੱਛੋ ਜਿੰਨਾਂ ਦੇ ਘਰ ਕੋਈ ਅੋਲਾਦ ਨਹੀ ਉਹ ਅੋਲਾਦ ਪਾਉਣ ਲਈ ਦਰ-ਦਰ ਮੰਦਿਰਾਂ ਮਸਜੀਦਾਂ ਗੁਰੂਦਵਾਰੀਆਂ ਵਿੱਚ ਬੇਨਤੀਆਂ ਕਰਦੇ ਹਨ ਕਿ ਸਾਨੂੰ ਹੋਰ ਕੁਝ ਨਹੀ ਚਾਂਹੀਦਾ ਬਾਬਾ ਬੱਸ ਇੱਕ ਬੱਚਾ ਦੇਦੇ ਸਾਨੂੰ ਕੋਈ ਫਰਕ ਨਹੀ ਚਾਹੇ ਕੁੜੀ ਜਾਂ ਫਿਰ ਮੁੰਡਾ ਅਸੀ ਕਦੇ ਫਰਕ ਨਹੀ ਸਮਝਿਆ ਕੁੜੀਆਂ ਤਾਂ ਨਸੀਬਾਂ ਵਾਲਿਆਂ ਨੂੰ ਮਿਲਦੀਆਂ ਨੇ ਪਾਲ ਪੋਸ ਕੇ ਵੱਡਾ ਕਰਕੇ ਉਹਨਾ ਦੇ ਮਾਪਿਆਂ ਨੂੰ ਕੰਨਿਆਂ ਦਾਨ ਕਰਨ ਦਾ ਅਵਸਰ ਤਾਂ ਨਸੀਬਾਂ ਵਾਲੀਆਂ ਨੂੰ ਮਿਲਦਾ ਹੈ ਫਿਰ ਕਿਵੇ ਕਿਸੇ ਕੁੜੀ ਦੀ ਭਰੂਣ ਹੱਤਿਆ ਕਰ ਸਕਦੇ ਹਾਂ ਮੈ ਸਾਰੇ ਦੇਸ਼ ਵਾਸੀਆਂ ਨੂੰ ਇਸ ਕਵਿਤਾ ਰਾਂਹੀ ਇੱਕੋ ਸੰਦੇਸ਼ ਦੇਣਾ ਚਾਹੰਦਾ ਹਾਂ ਕਿ ਲੋਕ ਕਦੇ ਵੀ ਇਹ ਪਾਪ ਨਾ ਕਰਨ ਭਰੂਣ ਹੱਤਿਆ ਮਹਾਂ ਪਾਪ ਹੈ ਤਾਂਹੀ ਤਾਂ ਅੱਜ ਕੱਲ ਕੋਈ ਸੁਖੀ ਨਹੀ ਵਸਦਾ ਕੁੜੀਆਂ ਵਿੱਚ ਬੇਟੀ ਦਾ ਰੂਪ, ਪਤਨੀ ਦਾ ਰੂਪ ,ਤੇ ਮਾਂ ਦਾ ਰੂਪ ਦਿਖਦਾ ਹੈ।ਮੇਰੀ ਇਹ ਕਵਿਤਾ ਲਿਖਣ ਦਾ ਅਰਥ ਹੈ ਕਿ ਇਹ ਭਰੂਣ ਹੱਤਿਆ ਤੇ ਲਿਖੀ ਕਵਿਤਾ ਪੰਜਾਬ ਸਰਕਾਰ ਵੱਲੋ ਸਾਰੇ ਅਖਬਾਰਾਂ ਵਿੱਚ ਅਤੇ ਸਾਰੀਆਂ ਮੈਗਜੀਨਾਂ ਵਿੱਚ ਛਾਪਣ ਦੀ ਮੰਨਜੂਰੀ ਦਿੱਤੀ ਜਾਵੇ ਤਾਂ ਜ਼ੋ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ।
ਵੱਲੋ ਪ੍ਰਵੀਨ ਗਰਗ
ਧੂਰੀ (ਸੰਗਰੂਰ)
ਮੋਬਾਇਲ ਨੰਬਰ: 90419-18486
ਪੇਸ਼ ਕਰਤਾ-ਮਹੇਸ਼ ਜਿੰਦਲ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration