"/> ਲੋਕ ਸੰਪਰਕ ਵਿਭਾਗ ਦੇ ਸਨਾਖ਼ਤੀ ਕਾਰਡਾਂ ਨੂੰ ਬਣਾਉਣ ਲਈ ਚਾਰ ਮੈਂਬਰੀ ਰਿਵਿਊ ਕਮੇਟੀ ਦਾ ਗਠਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਸੰਪਰਕ ਵਿਭਾਗ ਦੇ ਸਨਾਖ਼ਤੀ ਕਾਰਡਾਂ ਨੂੰ ਬਣਾਉਣ ਲਈ ਚਾਰ ਮੈਂਬਰੀ ਰਿਵਿਊ ਕਮੇਟੀ ਦਾ ਗਠਨ

ਪ੍ਰੈੱਸ ਕੱਲਬ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ‘ਚ ਲਿਆਂਦਾ ਸੀ ਇਹ ਮਾਮਲਾ
Published On: punjabinfoline.com, Date: Jul 14, 2017

ਧੂਰੀ,14 ਜੁਲਾਂਈ (ਮਹੇਸ ਜਿੰਦਲ) ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੱਤਕਾਰਾਂ ਨੂੰ ਜਾਰੀ ਕੀਤੇ ਜਾਂਦੇ ਪ੍ਰੈੱਸ ਸਨਾਖ਼ਤੀ ਕਾਰਡ ਤੋਂ ਵਾਂਝੇ ਰਹਿੰਦੇ ਪੱਤਰਕਾਰਾਂ ਦਾ ਮਸਲਾ ਪ੍ਰੈੱਸ ਟੱਰਸਟ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਵਿਭਾਗ ਵੱਲੋਂ ਚਾਰ ਮੈਂਬਰੀ ਰਿਵਿਊ ਕਮੇਟੀ ਦਾ ਗਠਨ ਕੀਤਾ। ਪ੍ਰੈੱਸ ਟੱਰਸਟ ਪੰਜਾਬ ਦੇ ਸੂਬਾ ਚੈਅਰਮੈਨ ਰਾਜੇਸਵਰ ਪਿੰਟੂ, ਸਰਪ੍ਰਸਤ ਮਨੋਹਰ ਸੱਗੂ, ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੱਰਸਟ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਸ਼ਿਕਾਇਤਾਂ ਮਿਲੀਆਂ ਸਨ ਕਿ ਡੀ.ਪੀ.ਆਰ.ਓ ਦਫਤਰ ਵੱਲੋਂ ਜਾਰੀ ਕੀਤੇ ਜਾਂਦੇ ਸਨਾਖਤੀ ਕਾਰਡਾਂ ਤੋਂ ਵਾਂਝੇ ਹਨ। ਜਿਸ ਕਾਰਨ ਫੀਲਡ ‘ਚ ਪੱਤਕਾਰਾਂ ਨੂੰ ਬਹੁਤ ਮਸਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੈੱਸ ਦਾ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ‘ਚ ਲਿਆੳਣ ਤੋਂ ਬਾਅਦ ਦਫ਼ਤਰ ਲੋਕ ਸੰਪਰਕ ਵਿਭਾਗ ਵੱਲੋਂ ਨੂੰ ਲਿਖੇ ਪੱਤਰਾਂ ਦੇ ਅਧਾਰ ਤੇ ਪ੍ਰੱਸ ਸਨਾਖਤੀ ਕਾਰਡ ਪੈਂਡੀਗ ਪਏ ਜਾ ਅਧੂਰੇ ਕੇਸਾਂ ਸਬੰਧੀ ਟੱਰਸਟ ਦੀ ਕੀਤੀ ਸਿਕਾਇਤ ਤੇ ਸੂਚਨਾਂ ਤੇ ਲੋਕ ਸੰਪਰਕ ਵਿਭਗ ਨੇ ਉੱਚ ਅਧਿਕਾਰੀਆਂ ਦੀ ਇੱਕ ਚਾਰ ਮੈਂਬਰੀ ਰਵਿਊ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜੋ ਪੈਂਡੀੰਗ ਪਏ ਜਾ ਦੇਰੀ ਨਾਲ ਅਪਲਾਈ ਕਿਤੇ ਪ੍ਰੈੱਸ ਸਨਾਖਤੀ ਕਾਰਡਾਂ ਸਬੰਧੀ ਫੈਸਲਾ ਜਲਦ ਤੋਂ ਜਲਦ ਕਰੇਗੀ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration