"/> ਨੈਸ਼ਨਲ ਨਰਸਿੰਗ ਵਿਦਿਆਰਥਣਾਂ ਵੱਲੋਂ ਹੈਜ਼ਾ ਤੇ ਹੋਰ ਰੋਗਾਂ ਬਾਰੇ ਜਾਣਕਾਰੀ ਦਿੱਤੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨੈਸ਼ਨਲ ਨਰਸਿੰਗ ਵਿਦਿਆਰਥਣਾਂ ਵੱਲੋਂ ਹੈਜ਼ਾ ਤੇ ਹੋਰ ਰੋਗਾਂ ਬਾਰੇ ਜਾਣਕਾਰੀ ਦਿੱਤੀ

Published On: punjabinfoline.com, Date: Jul 15, 2017

ਸੰਗਰੂਰ, 15 ਜੁਲਾਈ (ਸਪਨਾ ਰਾਣੀ) ਨੈਸ਼ਨਲ ਨਰਸਿੰਗ ਇੰਸਟੀਚਿਊਟ ਸੰਗਰੂਰ ਵੱਲੋਂ ਭਵਾਨੀਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਇਰਿਆ ਤੇ ਹੋਰ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ | ਪਿੰਡ ਵਿਖੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ | ਲੋਕਾਂ ਨੂੰ ਦੱਸਿਆ ਗਿਆ ਕਿ ਗਰਮੀ ਦੇ ਵਧਣ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਪੈਦਾ ਹੋਣ ਲੱਗ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਉਲਟੀਆਂ-ਦਸਤ ਲੱਗ ਜਾਣ ਤਾਂ ਡਾਕਟਰ ਦੇ ਜਾਣ ਤੋਂ ਪਹਿਲਾਂ ਮਰੀਜ਼ ਨੂੰ ਓ.ਆਰ.ਐਸ ਦਾ ਘੋਲ ਜ਼ਰੂਰ ਪਿਲਾਉਣਾ ਚਾਹੀਦਾ ਹੈ ਜਿਸ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਪੈਂਦੀ | ਵਿਦਿਆਰਥਣਾਂ ਨੇ ਘਰ ਵਿੱਚ ਵੀ.ਓ.ਆਰ.ਐਸ ਘੋਲ ਤਿਆਰ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਇਹ ਪ੍ਰੋਗਰਾਮ ਕਾਲਜ ਪਿ੍ੰਸੀਪਲ ਮੈਡਮ ਪਰਮਜੀਤ ਕੌਰ ਗਿੱਲ ਦੀ ਨਿਰਦੇਸ਼ਨਾ ਤਹਿਤ ਲਾਇਆ ਗਿਆ | ਇਸ ਮੌਕੇ ਹਿਰਦੇਪਾਲ ਕੌਰ ਅਤੇ ਮੈਡਮ ਸਿਮਰਨਜੀਤ ਕੌਰ ਨੇ ਵੀ ਆਪਣਾ ਪੂਰਨ ਸਹਿਯੋਗ ਦਿੱਤਾ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration