"/> ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ

Published On: punjabinfoline.com, Date: Jul 16, 2017

ਧੂਰੀ, 16 ਜੁਲਾਈ (ਮਹੇਸ਼ ਜਿੰਦਲ) ਯੂਥ ਸਪੋਰਟਸ ਕਲੱਬ ਪਿੰਡ ਕਹੇਰੂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਹਾਂਗੀਰ ਕਹੇਰੂ ਵਿਖੇ ਸ: ਇੰਦਰਪਾਲ ਸਿੰਘ ਗੋਲਡੀ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਵੱਧ ਤੋਂ ਵੱਧ ਖੇਡਾਂ ਖੇਡਣ ਵੱਲ ਪ੍ਰੇਰਿਤ ਕਰਦਿਆਂ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਕਲੱਬ ਦੇ ਪ੍ਰਮੁੱਖ ਆਗੂ ਸ: ਇੰਦਰਪਾਲ ਸਿੰਘ ਗੋਲਡੀ ਨੇ ਆਏ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਲੱਬ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਸਮਾਜ ਸੇਵੀ ਕੰਮਾਂ ਸੰਬੰਧੀ ਚਾਨਣਾ ਪਾਇਆ | ਇਸ ਮੌਕੇ 'ਤੇ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਅਤੇ ਯੂਥ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਹਾਂਗੀਰ ਕਹੇਰੂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਹੇਰੂ ਦੇ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਇੰਦਰਜੀਤ ਸਿੰਘ ਘਨੌਰੀ ਕਲਾਂ, ਗੁਰਚਰਨ ਸਿੰਘ ਬਰੜਵਾਲ, ਨੀਟਾ ਬਰੜਵਾਲ, ਚਮਕੌਰ ਸਿੰਘ ਕੁੰਭੜਵਾਲ, ਪ੍ਰੇਮ ਕੁਮਾਰ ਬਾਂਸਲ, ਹਰਮਨ ਧੂਰੀ, ਕਲੱਬ ਪ੍ਰਧਾਨ ਕੁਲਵੀਰ ਸਿੰਘ ਨਾਗਰਾ, ਰਘਵੀਰ ਸਿੰਘ ਸੰਧੂ, ਭੁਪਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਪਿੰ੍ਰਸੀਪਲ ਅਤੇ ਸਕੂਲ ਸਟਾਫ਼ ਹਾਜ਼ਰ ਸੀ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration