"/> ਅੰਗਹੀਣਾਂ ਨੂੰ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਲਗਾਇਆ ਕੈਂਪ, ਪੰਜ ਸੌ ਦੇ ਕਰੀਬ ਲੋੜਵੰਦਾਂ ਨੇ ਲਿਆ ਲਾਭ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੰਗਹੀਣਾਂ ਨੂੰ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਲਗਾਇਆ ਕੈਂਪ, ਪੰਜ ਸੌ ਦੇ ਕਰੀਬ ਲੋੜਵੰਦਾਂ ਨੇ ਲਿਆ ਲਾਭ

Published On: punjabinfoline.com, Date: Jul 22, 2017

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੰਗਹੀਣਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰਾਹਤ ਸਕੀਮਾਂ ਦਾ ਲਾਭ ਦੇਣ ਵਾਲੇ ਜ਼ਰੂਰੀ ਕਾਗਜ਼ਾਤ ਬਣਾਉਣ ਸੰਬੰਧੀ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿਖੇ ਡਾ. ਰਛਪਾਲ ਸਿੰਘ ਐੱਸ ਐੱਮ ਓ ਮੌੜ ਮੰਡੀ ਦੀ ਦੇਖ ਰੇਖ ਹੇਠ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਦੇ ਅੰਗਹੀਣਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਸ. ਤ੍ਰਿਲੋਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਗਹੀਣਾਂ ਨੂੰ ਉਹਨਾਂ ਦੀ ਵਰਤੋਂ ਲਈ ਲੋੜੀਂਦੇ ਕਾਗਜ਼ਾਤ ਬਣਾਉਣ ਅਤੇ ਹੋਰ ਸਹੂਲਤਾਂ ਦੇਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਮੈਡੀਕਲ ਅਫਸਰ ਦੇ ਆਦੇਸ਼ਾਂ ਅਨੁਸਾਰ ਐੱਸ ਐੱਮ ਓ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਜ ਸੌ ਦੇ ਕਰੀਬ ਅੰਗਹੀਣਾਂ ਨੇ ਲਾਭ ਉਠਾਇਆ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਪੀੜਿਤ ਲੋਕਾਂ ਦੇ ਅੰਗਹੀਣਤਾ ਸਰਟੀਫਿਕੇਟ ਮੌਕੇ 'ਤੇ ਬਣਾਏ ਗਏ ਉੱਥੇ ਉਹਨਾਂ ਦੇ ਪੈਨਸ਼ਨਾਂ ਲਈ ਵੀ ਕਾਗਜ਼ ਤਿਆਰ ਕੀਤੇ ਗਏ। ਉਹਨਾਂ ਕਿਹਾ ਕਿ 90 ਲੋਕਾਂ ਦੇ ਵੱਖ-ਵੱਖ ਟੈਸਟਾਂ ਲਈ ਮੈਡੀਕਲ ਕਾਲਜ ਆਫ ਹਸਪਤਾਲ ਫਰੀਦਕੋਟ ਲਈ ਰੈਫਰ ਕੀਤਾ ਗਿਆ।
ਜ਼ਿਲ੍ਹਾ ਵਿਕਲਾਂਗ ਪੁਨਰਵਾਸ ਸੈਂਟਰ ਬਠਿੰਡਾ ਵੱਲੋਂ ਕੈਂਪ ਦੌਰਾਨ 47 ਅੰਗਹੀਣਾਂ ਦੇ ਬਣਾਉਟੀ ਅੰਗਾਂ ਲਈ ਚੋਣ ਕਰਨ ਤੋਂ ਇਲਾਵਾ ਤਿੰਨ ਪਹੀਆ ਸਾਈਕਲ, ਵੈਸਾਖੀਆਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਮੁਹੱਈਆਂ ਕਰਨ ਲਈ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਵੀ ਆਰ ਸੀ ਸੋਸ਼ਲ ਸੁਸਾਇਟੀ ਵੱਲੋਂ 160 ਅੰਗਹੀਣਾਂ ਦੇ ਪਹਿਚਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ।
ਇਸ ਕੈਂਪ ਦੌਰਾਨ ਡਾ. ਧੀਰਜ ਗੋਇਲ, ਸ਼ਵਿਤਾ ਗੁਪਤਾ, ਡਾ. ਰਵਿੰਦਰ ਸਿੰਗਲਾ, ਡਾ. ਅੰਜਲੀ, ਡਾ. ਮੁਹੰਮਦ ਰਿਜਵਾਨ ਆਦਿ ਦੀ ਟੀਮ ਨੇ ਅੰਗਹੀਣਾਂ ਦੀ ਜਾਂਚ ਕੀਤੀ। ਇਸ ਕੈਂਪ ਵਿੱਚ ਇਕਬਾਲ ਸਿੰਘ ਤਿਉਣਾ, ਗੁਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration