"/> ਤਖਤ ਸ੍ਰੀ ਦਮਦਮਾ ਸਾਹਿਬ ਦੀ ਏ ਸੀ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜਮਾਂ ਅਤੇ ਕਾਰ ਸੇਵਾ ਭੂਰੀ ਵਾਲੇ ਬਾਬਿਆਂ ਦਾ ਮੈਨੇਜਰ ਕਿਰਾਏ ਦੀ ਤੀਵੀਂ ਸਮੇਤ ਗ੍ਰਿਫਤਾਰ, 6000 ਹਜ਼ਾਰ ਰੁਪਏ ਦੇ ਕੇ ਕਰ ਰਹੇ ਸਨ ਰੰਗ ਰਲੀਆਂ ਮਨਾਉਣ ਦੀ ਤਿਆਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਖਤ ਸ੍ਰੀ ਦਮਦਮਾ ਸਾਹਿਬ ਦੀ ਏ ਸੀ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜਮਾਂ ਅਤੇ ਕਾਰ ਸੇਵਾ ਭੂਰੀ ਵਾਲੇ ਬਾਬਿਆਂ ਦਾ ਮੈਨੇਜਰ ਕਿਰਾਏ ਦੀ ਤੀਵੀਂ ਸਮੇਤ ਗ੍ਰਿਫਤਾਰ, 6000 ਹਜ਼ਾਰ ਰੁਪਏ ਦੇ ਕੇ ਕਰ ਰਹੇ ਸਨ ਰੰਗ ਰਲੀਆਂ ਮਨਾਉਣ ਦੀ ਤਿਆਰੀ

ਕੁੜੀਆਂ ਸਪਲਾਈ ਕਰਨ ਵਾਲਾ ਬਠਿੰਡੇ ਦਾ ਅਖੌਤੀ ਧਰਮਾਤਮਾ ਵੀ ਪੁਲਿਸ ਨੇ ਦਬੋਚਿਆ, ਸ਼੍ਰੋਮਣੀ ਕਮੇਟੀ ਨੇ ਆਪਣੇ ਤਿੰਨੇ ਕ
Published On: punjabinfoline.com, Date: Jul 22, 2017

ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਵਿੱਚ ਅਥਾਹ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਸ ਸਮੇਂ ਭਾਰੀ ਠੇਸ ਲੱਗੀ ਜਦੋਂ ਬੀਤੀ ਰਾਤ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਖਤ ਸਾਹਿਬ ਦੀ ਏ ਸੀ ਸਰਾਂ ਦੇ ਇੱਕ ਕਮਰੇ 'ਚੋਂ ਕਥਿਤ ਤੌਰ 'ਤੇ ਦੇਹ ਵਪਾਰ ਦਾ ਧੰਦਾ ਕਰਨ ਆਈ ਇੱਕ ਲੜਕੀ ਲਵਪ੍ਰੀਤ ਕੌਰ ਨੂੰ ਕਾਬੂ ਕੀਤਾ। ਮੌਕੇ 'ਤੇ ਬੁਲਾਈ ਗਈ ਪੁਲਿਸ ਵੱਲੋਂ ਲੜਕੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇੱਕ ਦਲਾਲ, ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਅਤੇ ਕਾਰ ਸੇਵਾ ਭੂਰੀ ਵਾਲਿਆਂ ਦੇ ਇੱਕ ਮੈਨੇਜਰ ਬਾਬੇ ਨੂੰ ਗ੍ਰਿਫਤਾਰ ਕਰਕੇ ਸਾਰਿਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਮੈਨੇਜਰ ਦੇ ਬਿਆਨਾਂ ਦੇ ਆਧਾਰ 'ਤੇ ਆਈ ਪੀ ਸੀ ਧਾਰਾ 295 ਏ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿੰਨਾਂ ਕਥਿਤ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਤਖਤ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੁਲਾਜ਼ਮਾਂ ਅਤੇ ਕਾਰ ਸੇਵਾ ਭੂਰੀ ਵਾਲਿਆਂ ਬਾਬਿਆਂ ਦੇ ਕਰਤਾ ਧਰਤਾ ਨੇ ਬਠਿੰਡਾ ਦੇ ਇੱਕ ਦਲਾਲ ਰਾਹੀਂ ਬਠਿੰਡਾ ਦੀ ਵਾਸੀ ਇੱਕ 18 ਸਾਲਾ ਲੜਕੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਲਈ ਇੱਕ ਰਾਤ ਵਾਸਤੇ ਛੇ ਹਜ਼ਾਰ ਰੁਪਏ ਵਿੱਚ ਲਿਆਂਦਾ ਸੀ। ਜਿਸ ਨੂੰ ਰਾਤ ਸਮੇਂ ਕਾਰ ਸੇਵਾ ਭੂਰੀ ਵਾਲੇ ਬਾਬਿਆਂ ਵੱਲੋਂ ਇੱਥੇ ਤਿਆਰ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਿਵਾਸ (ਏ ਸੀ ਸਰਾਂ) ਦੇ ਕਮਰਾ ਨੰਬਰ 312 ਵਿੱਚ ਠਹਿਰਾਇਆ ਗਿਆ ਸੀ। ਇਸ ਦੀ ਸੂਚਨਾ ਕਿਸੇ ਨੇ ਫੋਨ 'ਤੇ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤੀ ਜਿੰਨ੍ਹਾਂ ਨੇ ਤਖਤ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਅਤੇ ਇੱਥੇ ਠਹਿਰੇ ਹੋਏ ਇੱਕ ਸ਼੍ਰੋਮਣੀ ਕਮੇਟੀ ਨੂੰ ਨਾਲ ਲੈ ਕੇ ਜਦ ਸਰਾਂ ਇੰਚਾਰਜ ਤੋਂ ਪੁਛਗਿੱਛ ਕਰਕੇ ਜਦ ਇੱਕ ਕਮਰਾ ਖੁਲਵਾਇਆ ਤਾਂ ਉਕਤ ਕਮਰੇ ਵਿੱਚੋਂ ਇੱਕ ਨੌਜਵਾਨ ਲੜਕੀ ਮਿਲੀ।
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਤਕਰੀਬਨ ਦਸ ਕੁ ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਕਤ ਸਰਾਂ ਵਿੱਚ ਕੁੱਝ ਗ਼ੈਰ ਲੜਕੀਆਂ ਠਹਿਰੀਆਂ ਹੋਈਆਂ ਹਨ। ਉਨ੍ਹਾਂ ਮੈਨੇਜਰ ਨੂੰ ਲੈ ਕੇ ਜਦ ਸਰਾਂ ਵਿੱਚ ਪਹੁੰਚ ਕੇ ਪੜਤਾਲ ਕੀਤੀ ਤਾਂ ਕਮਰਾ ਨੰਬਰ 312 ਜਿਸ ਦੀ ਬੁਕਿੰਗ ਬਾਰੇ ਕੋਈ ਐਂਟਰੀ ਵੀ ਨਹੀਂ ਪਾਈ ਹੋਈ ਸੀ ਅਤੇ ਨਾ ਹੀ ਕਮਰਾ ਲੈਣ ਵਾਲੇ ਦਾ ਕੋਈ ਸ਼ਨਾਖਤੀ ਪਰੂਫ ਸੀ, ਵਿੱਚੋਂ ਨੌਜਵਾਨ ਲੜਕੀ ਪਾਈ ਗਈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਬੁਲਾਈ ਗਈ ਪੁਲਿਸ ਅਤੇ ਉਨ੍ਹਾਂ ਵੱਲੋਂ ਲੜਕੀ ਤੋਂ ਸਖਤੀ ਨਾਲ ਕੀਤੀ ਗਈ ਪੁੱਛ-ਗਿੱਛ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ। ਲੜਕੀ ਤੋਂ ਪੁੱਛ-ਗਿੱਛ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮਾਂ ਕੁਲਦੀਪ ਸਿੰਘ, ਪਾਲ ਸਿੰਘ, ਧਰਮਿੰਦਰ ਸਿੰਘ ਕਾਰ ਸੇਵਾ ਵਾਲੇ ਬਾਬਿਆਂ ਦਾ ਇੰਚਾਰਜ ਪਰਗਟ ਸਿੰਘ, ਦਲਾਲ ਧਰਮਾਤਮਾ ਧਰਮਾ ਹੈਪੀ ਵਾਸੀ ਬਠਿੰਡਾ ਅਤੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸੰਬੰਧੀ ਡੀ ਐੱਸ ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਉਕਤ ਗ਼ੈਰ ਕੁੜੀ ਨੂੰ ਫੜ੍ਹੇ ਜਾਣ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਜਾ ਕੇ ਜਦ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਲੜਕੀ ਨੂੰ ਬਠਿੰਡਾ ਦੇ ਇੱਕ ਪ੍ਰਾਪਰਟੀ ਡੀਲਰ ਜੋ ਅੱਗੇ ਦੇਹ ਵਪਾਰ ਲਈ ਗਾਹਕਾਂ ਨੂੰ ਲੜਕੀਆਂ ਸਿਖਲਾਈ ਕਰਦਾ ਹੈ, ਨੇ ਹੀ ਬਠਿੰਡਾ ਵਾਸੀ ਇਹ ਲੜਕੀ ਲਵਪ੍ਰੀਤ ਕੌਰ ਉਕਤ ਵਿਅਕਤੀਆਂ ਨੂੰ ਛੇ ਹਜ਼ਾਰ ਰੁਪਏ ਵਿੱਚ ਰਾਤ ਭਰ ਲਈ ਸਿਖਲਾਈ ਕੀਤੀ ਸੀ। ਪੁਲਿਸ ਨੇ ਲੜਕੀ, ਦਲਾਲ ਧਰਮਾਤਮਾ ਉਰਫ ਹੈਪੀ ਵਾਸੀ ਬਠਿੰਡਾ, ਕਾਰ ਸੇਵਾ ਵਾਲੇ ਬਾਬਿਆਂ ਦਾ ਮੈਨੇਜਰ ਪਰਗਟ ਸਿੰਘ, ਸ਼੍ਰੋਮਣੀ ਕਮੇਟੀ ਮੁਲਾਜ਼ਮ ਕੁਲਦੀਪ ਸਿੰਘ, ਪਾਲ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਤਖਤ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਦੇ ਬਿਆਨਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295 ਏ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਪੁਲਿਸ ਵੱਲੋਂ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਨੂੰ ਮੁੱਕਦਮੇ ਵਿੱਚੋਂ ਕਿਸੇ ਕਾਰਨ ਮਨਫੀ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਨਾਲ ਜੁੜੇ ਤਿੰਨਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਉਕਤ ਘਟਨਾ ਨੂੰ ਅਤਿ ਘਿਨਾਉਣੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਜਾਂ ਆਮ ਗੁਰਦੁਆਰਿਆਂ ਵਿੱਚ ਨੌਕਰੀ ਕਰਦੇ ਜਾਂ ਸੇਵਾ ਕਰਦੇ ਸੇਵਾਦਾਰ ਅਜਿਹੀਆਂ ਕਾਰਵਾਈਆਂ ਤੋਂ ਬਾਜ ਆ ਜਾਣ। ਜਿੰਨ੍ਹਾਂ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆਂ ਵਿੱਚ ਨਿਮੋਸ਼ੀ ਦਾ ਸਾਹਮਣੇ ਕਰਨਾ ਪੈਂਦਾ ਹੈ ਕਿਉਂਕਿ ਕੌਮ ਪਹਿਲਾਂ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration