"/> ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਖੇਡਾਂ ਦੀ ਹੋਈ ਸ਼ੁਰੂਆਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਖੇਡਾਂ ਦੀ ਹੋਈ ਸ਼ੁਰੂਆਤ

Published On: punjabinfoline.com, Date: Jul 24, 2017

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਦੀਆਂ ਸਕੂਲੀ ਖੇਡਾਂ ਅੱਜ ਰਸਮੀ ਤੌਰ 'ਤੇ ਸ਼ੁਰੂ ਹੋ ਗਈਆਂ ਹਨ। ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਜੋਨਲ ਸਕੱਤਰ ਪ੍ਰਿੰ. ਸਰਿੰਦਰ ਸਿੰਘ ਦੀ ਅਗਵਾਈ ਅਤੇ ਲੈਕਚਰਾਰ ਪਰਮਜੀਤ ਸਿੰਘ ਦੇ ਪ੍ਰਬੰਧਾਂ ਹੇਠ ਸ਼ੁਰੂ ਹੋਈਆਂ ਕਬੱਡੀ, ਖੋ-ਖੋ ਅਤੇ ਰੱਸਾ-ਕੱਸੀ ਦੀਆਂ ਖੇਡਾਂ ਦਾ ਰਸਮੀ ਉਦਘਾਟਨ ਸਰਕਾਰੀ ਸਕੂਲ ਮਲਕਾਣਾ ਦੇ ਪ੍ਰਿੰਸੀਪਲ ਸ. ਲਾਭ ਸਿੰਘ ਨੇ ਕੀਤਾ।
ਟੂਰਨਾਮੈਂਟ ਦੇ ਪਹਿਲੇ ਦਿਨ ਦੀਆਂ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਜੋਨ ਦੇ ਵੱਖ-ਵੱਖ ਸਕੂਲਾਂ ਵਿੱਚੋਂ ਅੰਡਰ-14 ਭਾਰ ਵਰਗ ਦੌਰਾਨ ਰੱਸਾ-ਕੱਸੀ ਵਿੱਚ ਦੋ, ਕਬੱਡੀ ਅਤੇ ਖੋ-ਖੋ ਲਈ ਅੱਠ-ਅੱਠ ਟੀਮਾਂ ਨੇ ਆਪਣੀ ਐਂਟਰੀ ਕਰਵਾਈ ਸੀ ਜਿੰਨ੍ਹਾਂ ਦੇ ਸਖਤ ਮੁਕਾਬਲਿਆਂ ਦੌਰਾਨ ਪੈਰਾਡਾਈਜ਼ ਸਕੂਲ ਸੀਂਗੋ ਨੇ ਰੱਸਾ-ਕੱਸੀ 'ਚੋਂ ਪਹਿਲੀ ਪੁਜ਼ੀਸ਼ਨ ਅਤੇ ਸਰਕਾਰੀ ਸਕੂਲ ਤਿਉਣਾ ਪੁਜਾਰੀਆਂ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ ਇਸੇ ਤਰ੍ਹਾਂ ਕਬੱਡੀ ਦੇ ਮੁਕਾਬਲਿਆਂ ਵਿੱਚੋਂ ਸਰਕਾਰੀ ਸਕੂਲ ਚੱਕ ਹੀਰਾ ਸਿੰਘ ਵਾਲਾ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਅਤੇ ਦੂਜੀ ਪੁਜ਼ੀਸ਼ਨ ਸਰਕਾਰੀ ਸਕੂਲ ਲਾਲੇਆਣਾ ਨੇ ਲਈ ਜਦੋਂ ਕਿ ਬਾਰਿਸ਼ ਪੈਣ ਕਾਰਨ ਖੋ-ਖੋ ਦਾ ਫਾਈਨਲ ਮੁਕਾਬਲਾ ਨਹੀਂ ਹੋ ਸਕਿਆ। ਓਧਰ ਖਾਲਸਾ ਸਕੂਲ (ਲੜਕੇ) ਤਲਵੰਡੀ ਸਾਬੋ ਵਿਖੇ ਕਰਵਾਈ ਗਈ ਅੰਡਰ-14 ਵਰਗ ਲੜਕੀਆਂ ਦੀ ਬਾਸਕਟ ਬਾਲ ਵਿੱਚ ਯੂਨੀਵਰਸਲ ਪਬਲਿਕ ਸਕੂਲ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਜਦੋਂ ਕਿ ਸਰਕਾਰੀ ਸਕੂਲ ਕਣਕਵਾਲ ਨੇ ਦੂਜਾ ਸਥਾਨ ਹਾਸਲ ਕੀਤਾ।
ਇਹਨਾਂ ਖੇਡਾਂ ਦੌਰਾਨ ਗੁਰਜੰਟ ਸਿੰਘ ਚੱਠੇਵਾਲਾ, ਸਟੇਟ ਐਵਾਰਡੀ ਹਰਮੰਦਰ ਸਿੰਘ ਲਾਲੇਆਣਾ ਕਬੱਡੀ ਕਨਵੀਨਰ, ਸੁਖਦੇਵ ਸਿੰਘ ਗਾਟਵਾਲੀ ਕੋ-ਕਨਵੀਨਰ, ਸੁਖਦੇਵ ਸਿੰਘ, ਕੇਸਰ ਸਿੰਘ, ਸਰਦੂਲ ਸਿੰਘ, ਅਮਨਦੀਪ ਸਿੰਘ, ਅਮਰੀਕ ਰਾਣੀ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਬਣਾਂਵਾਲਾ, ਰਣਧੀਰ ਸਿੰਘ ਆਦਿ ਨੇ ਆਪਣੀ ਜ਼ਿੰਮੇਵਾਰੀ ਨਿਭਾਈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration