"/> ਸਰਾਂ ਵਿੱਚ ਰੰਗਰਲੀਆਂ ਮਨਾ ਕੇ ਭੂਰੀ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਗੱਠਜੋੜ ਨੇ ਪਾਵਨ ਤਖਤ ਦੀ ਮਰਿਯਾਦਾ ਨੂੰ ਕੀਤਾ ਤਹਿਸ ਨਹਿਸ- ਜਥੇਦਾਰ ਸਾਹਿਬਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਾਂ ਵਿੱਚ ਰੰਗਰਲੀਆਂ ਮਨਾ ਕੇ ਭੂਰੀ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਗੱਠਜੋੜ ਨੇ ਪਾਵਨ ਤਖਤ ਦੀ ਮਰਿਯਾਦਾ ਨੂੰ ਕੀਤਾ ਤਹਿਸ ਨਹਿਸ- ਜਥੇਦਾਰ ਸਾਹਿਬਾਨ

Published On: punjabinfoline.com, Date: Jul 24, 2017

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸਰਾਂ ਵਿੱਚ ਕਾਰ ਸੇਵਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਅਖੌਤੀ ਬਾਬਾ ਪਰਗਟ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਦੇ ਖਾਸਮ ਖਾਸ ਮੁਲਾਜ਼ਮ ਕੁਲਦੀਪ ਸਿੰਘ ਡਰਾਇਵਰ ਅਤੇ ਹੋਰਾਂ ਨੇ ਜੋ ਇੱਕ ਲੜਕੀ ਨਾਲ ਸਾਰੀ ਰਾਤ ਰੰਗ ਰਲੀਆਂ ਮਨਾ ਕੇ ਕਾਲਾ ਕਾਰਨਾਮਾ ਕੀਤਾ ਹੈ ਇਸ ਕਾਰਵਾਈ ਹੇ ਨਰੈਣੂੰ ਹਮੰਤ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸਦੀ ਜਿੰੰਨ੍ਹੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜ੍ਹੀ ਹੈ ਅਤੇ ਅਜਿਹੇ ਅਨਸਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਅਤੇ ਜਨਤਕ ਸਜਾ ਮਿਲਣੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਸਿੰਘ ਸਾਹਿਬਾਨਾ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਇੱਥੇ ਇੱਕ ਸਾਂਝੈ ਪ੍ਰੈੱਸ ਬਿਆਨ ਰਾਹੀਂ ਕੀਤਾ।
ਜਥੇਦਾਰਾਂ ਨੇ ਕਿਹਾ ਕਿ ਇਹ ਅਤਿ ਘਿਨਾਉਣੀ ਕਾਰਵਾਈ ਹੈ ਤੇ ਭੂਰੀ ਵਾਲੇ ਪਰਗਟ ਸਿੰਘ ਵੱਲੋਂ ਪੁੱਛ-ਗਿੱਛ ਸਮੇਂ ਇਹ ਦੱਸਣਾ ਕਿ ਉਹ ਇਹ ਗਲਤ ਕੰਮ ਹਰ ਮਹੀਨੇ, ਹਫਤੇ ਵਿੱਚ ਇੱਕ ਵਾਰ ਇੱਥੇ ਸਰਾਂ ਵਿੱਚ ਕਰਦਾ ਹੁੰਦਾ ਸੀ ਹੋਰ ਵੀ ਸ਼ਰਮਨਾਕ ਹੈ। ਜਥੇਦਾਰਾਂ ਨੇ ਕਿਹਾ ਕਿ ਭੂਰੀ ਵਾਲੇ ਜੋ ਅੰਮ੍ਰਿਤ ਵੀ ਪਾਨ ਨਹੀਂ ਕਰਦੇ ਅਤੇ ਪੰਜ ਕਕਾਰ ਵੀ ਧਾਰਨ ਨਹੀਂ ਕਰਦੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਕਿਸ ਲਾਲਚਵੱਸ ਉਹਨਾਂ ਨੂੰ ਪਾਵਨ ਇਤਿਹਾਸਿਕ ਗੁਰਦਆਰਿਆਂ ਦੀ ਕਾਰ ਸੇਵਾ ਦੇ ਦਿੰਦੇ ਹਨ।
ਜਥੇਦਾਰਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਭੂਰੀ ਵਾਲੇ ਕਸ਼ਮੀਰਾ ਸਿੰਘ ਤੋਂ ਤੁਰੰਤ ਕਾਰ ਸੇਵਾਵਾਂ ਵਾਪਸ ਲੈ ਕੇ ਕਿਸੇ ਚੰਗੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੂੰ ਸੌਂਪ ਦੇਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਇਸ ਕਾਲੇ ਕਾਰਨਾਮੇ ਵਿੱਚ ਫੜ੍ਹੇ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਵੇ ਨਹੀਂ ਤਾਂ ਕ੍ਰਿਪਾਲ ਸਿੰਘ ਬਡੂੰਗਰ ਸਿੱਖ ਸੰਗਤਾਂ ਦੇ ਰੋਹ ਸਾ ਸ਼ਿਕਾਰ ਹੋਣ ਲਈ ਤਿਆਰ ਰਹਿਣ। ਜਥੇਦਾਰਾਂ ਕਿਹਾ ਕਿ ਹੁਣ ਸਾਹਮਣੇ ਆ ਰਿਹਾ ਹੈ ਕਿ ਤਖਤ ਸਾਹਿਬ ਕੰਪਲੈਕਸ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਜਥੇਦਾਰ ਗੁਰਮੁਖ ਸਿੰਘ ਦੇ ਸਮੇਂ ਵੀ ਅਜਿਹੀਆਂ ਸ਼ਰਮਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ ਪ੍ਰੰਤੂ ਉਸ ਸਮੇਂ ਬਾਦਲਾਂ ਦੀ ਸਰਕਾਰ ਹੋਣ ਕਾਰਨ ਮਾਮਲੇ ਰਪਾ ਦਫਾ ਕਰ ਦਿੱਤੇ ਜਾਂਦੇ ਸਨ ਹੁਣ ਸਰਕਾਰ ਬਦਲਣ ਕਾਰਨ ਇਹ ਕਾਲੇ ਕਾਰਨਾਮੇ ਬਾਹਰ ਆਉਣ ਲੱਗੇ ਹਨ। ਜਥੇਦਾਰਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਟੋ ਮੋਰਚੇ ਸੰਭਾਲੋ ਕਿਉਂਕਿ ਨਰੈਣੂੰ ਮਹੰਤ ਦੇ ਇਹਨਾਂ ਵਾਰਿਸਾਂ ਤੋਂ ਹੁਣ ਗੁਰਦੁਆਰੇ ਅਜ਼ਾਦ ਕਰਵਾਉਣ ਦਾ ਸਮਾਂ ਆ ਗਿਆ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration