"/> ਤਲਵੰਡੀ ਸਾਬੋ ਜੋਨ ਦੀਆਂ ਸਕੂਲੀ ਖੇਡਾਂ ਮੌਕੇ ਹੋਏ ਸ਼ਾਨਦਾਰ ਮੁਕਾਬਲੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਜੋਨ ਦੀਆਂ ਸਕੂਲੀ ਖੇਡਾਂ ਮੌਕੇ ਹੋਏ ਸ਼ਾਨਦਾਰ ਮੁਕਾਬਲੇ

Published On: punjabinfoline.com, Date: Jul 26, 2017

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਅਨੁਸਾਰ ਜੋਨ ਤਲਵੰਡੀ ਸਾਬੋ ਦੀਆਂ ਗਰਮ ਰੁੱਤ ਦੀਆਂ ਖੇਡਾਂ ਖੇਤਰ ਦੇ ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਵਿਖੇ ਤਲਵੰਡੀ ਸਾਬੋ ਜੋਨ ਦੇ ਜੋਨਲ ਸਕੱਤਰ ਸ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਤੀਜੇ ਦਿਨ ਦੀ ਸ਼ੁਰੂਆਤ ਹੋਈ ਜਿਸ ਵਿੱਚ ਅੰਡਰ-14 ਭਾਰ ਵਰਗ ਦੇ ਲੜਕਿਆਂ ਦੀਆਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਕਬੱਡੀ ਦਾ ਉਦਘਾਟਨ ਕਬੱਡੀ ਦੇ ਕਨਵੀਨਰ ਅਤੇ ਸਟੇਟ ਐਵਾਰਡੀ ਸ. ਹਰਮੰਦਰ ਸਿੰਘ ਲਾਲੇਆਣਾ ਵੱਲੋਂ ਕੀਤਾ ਗਿਆ ਜਦੋਂ ਕਿ ਖੋ-ਖੋ ਦੇ ਮੈਚ ਸ. ਗੁਰਜੰਟ ਸਿੰਘ ਚੱਠੇਵਾਲਾ ਦੇ ਅਸ਼ੀਰਵਾਦ ਦੇਣ ਨਾਲ ਸ਼ੁਰੂ ਹੋਏ। ਟੂਰਨਾਮੈਂਟ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਖੋ-ਖੋ, ਕਬੱਡੀ, ਗੱਤਕਾ, ਬਾਲ ਬੈਡਮਿੰਟਨ, ਕ੍ਰਿਕਟ, ਰੱਸਾ ਕਸੀ, ਸ਼ਤਰੰਜ, ਕੈਰਮ ਬੋਰਡ ਅਤੇ ਕਈ ਹੋਰ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਵਿੱਚੋਂ ਅੱਜ ਤਿਉਣਾ ਪੁਜਾਰੀਆਂ ਸਕੂਲ ਦੇ ਖੇਡ ਗਰਾਉਂਡ ਵਿੱਚ ਖੋ-ਖੋ ਅੰਡਰ-14 ਮੁੰਡਿਆਂ ਦੇ ਮੈਚ ਹੋਏ ਜਿੰਨ੍ਹਾਂ ਵਿੱਚ ਸਰਕਾਰੀ ਸਕੂਲ ਜੱਜਲ ਦੀ ਟੀਮ ਨੇ ਪਹਿਲੀ ਪੁਜ਼ੀਸ਼ਲ ਲਈ ਜਦੋਂ ਕਿ ਦੂਜੀ ਪੁਜ਼ੀਸ਼ਨ ਸ਼ਹੀਦ ਭਗਤ ਸਿੰਘ ਸਕੂਲ ਮਲਕਾਣਾ ਦੀ ਟੀਮ ਨੇ ਪ੍ਰਾਪਤ ਕੀਤੀ। ਇਸੇ ਤਰ੍ਹਾਂ ਹੀ ਕਬੱਡੀ ਅੰਡਰ-14 ਲੜਕਿਆਂ ਦੀ ਟੀਮ ਵਿੱਚੋਂ ਸੁਦੇਸ਼ ਵਾਟਿਕਾ ਸਕੂਲ ਭਾਗੀਵਾਂਦਰ ਨੇ ਪਹਿਲੀ ਪੁਜੀਸ਼ਂ ਅਤੇ ਸ਼ਹੀਦ ਭਗਤ ਸਿੰਘ ਸਕੂਲ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ।
ਇਸ ਮੌਕੇ ਸਰਕਾਰੀ ਸਕੂਲ ਤਿਉਣਾ ਦੇ ਪ੍ਰਿੰਸੀਪਲ ਸ. ਲਾਭ ਸਿੰਘ, ਸਟੇਟ ਸੁਖਦੇਵ ਸਿੰਘ ਗਾਟਵਾਲੀ ਕੋ-ਕਨਵੀਨਰ, ਸੁਖਦੇਵ ਸਿੰਘ, ਕੇਸਰ ਸਿੰਘ, ਮਹਿੰਦਰ ਸਿੰਘ ਸ਼ੇਖਪੁਰਾ, ਸਰਦੂਲ ਸਿੰਘ, ਅਮਨਦੀਪ ਸਿੰਘ, ਰੋਹੀ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਬਣਾਂਵਾਲਾ, ਰਣਧੀਰ ਸਿੰਘ ਜੋਗੇਵਾਲਾ ਆਦਿ ਨੇ ਡਿਊਟੀ ਨਿਭਾਈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration