"/> ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਹੋਇਆ ਕਵੀ ਦਰਬਾਰ, ਕਈ ਅਹਿਮ ਮਤੇ ਪਾਸ ਕੀਤੇ ਗਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਹੋਇਆ ਕਵੀ ਦਰਬਾਰ, ਕਈ ਅਹਿਮ ਮਤੇ ਪਾਸ ਕੀਤੇ ਗਏ

Published On: punjabinfoline.com, Date: Jul 31, 2017

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ (ਰਜਿ:) ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਜਿਸ ਵਿੱਚ ਸਭਾ ਦੇ ਮੈਂਬਰ ਸਾਹਿਤਕਾਰਾਂ ਤੋਂ ਇਲਾਵਾ ਮਹਿਮਾਨ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵੀ ਉਤਸ਼ਾਹਜਨਕ ਸੀ।
ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਭਾ ਦੇ ਸਰਪ੍ਰਸਤ ਸ. ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਜਗਦੀਪ ਗਿੱਲ ਸਮੇਤ ਅਮਰਜੀਤ ਜੀਤ ਦੀ ਆਗਿਆ ਨਾਲ਼ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਉਕਤ ਤੋਂ ਇਲਾਵਾ ਸਰਵ ਸ੍ਰੀ ਮੈਂਗਲ ਸਿੰਘ ਸੁਰਜੀਤ, ਦਰਸ਼ਨ ਸਿੰਘ ਬਾਠ, ਕਰਨਦੀਪ ਸੋਨੀ, ਅੰਮ੍ਰਿਤਪਾਲ ਸਿੰਘ, ਤਰਸੇਮ ਬੁੱਟਰ, ਅਵਤਾਰ ਸਿੰਘ ਬਖਤੂ, ਲਛਮਣ ਭਾਗੀਵਾਂਦਰ, ਰਾਮ ਰੇਸ਼ਮ ਨਥੇਹਾ, ਗੁਰਜੰਟ ਸਿੰਘ ਨਥੇਹਾ, ਡਾ. ਗੁਰਨਾਮ ਖੋਖਰ, ਮਾਸਟਰ ਮਨਦੀਪ ਸਿੰਘ, ਸ੍ਰੀ ਹਰਬੰਤ ਭੁੱਲਰ ਅਤੇ ਬੂਟਾ ਸਿੰਘ ਨੇ ਆਪਣੀਆਂ ਤਾਜ਼ਾ ਅਤੇ ਮੌਲਿਕ ਰਚਨਾਵਾਂ ਨਾਲ ਹਾਜ਼ਰੀ ਲਵਾਈ ।
ਇਸ ਮੌਕੇ ਜਿੱਥੇ ਸਭਾ ਦੇ ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ ਦੇ ਮਾਤਾ ਸੁਖਮੰਦਰ ਕੌਰ ਬੁੱਟਰ, ਜਸਵੀਰ ਅਨਪੜ੍ਹ ਦੇ ਪਿਤਾ ਸ. ਹਰਨੇਕ ਸਿੰਘ ਜੀ ਦੀ ਅਚਾਨਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀ ਰੂਹ ਲਈ ਪ੍ਰਾਰਥਨਾ ਕੀਤੀ ਉੱਥੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਬਦਨਾਮ ਕੀਤੇ ਜਾਣ ਵਿਰੁੱਧ ਸ਼ਭਾ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਅਤੇ ਕਲਮਾਂ ਰਾਹੀ ਹੱਕ, ਸੱਚ, ਨਿਆਂ ਅਤੇ ਸਮਾਜਿਕ ਯਥਾਰਥ ਨੂੰ ਪ੍ਰਗਟ ਕਰਨ ਲਈ ਬਲਦੇਵ ਸਿੰਘ ਸੜਕਨਾਮਾ ਦੀ ਸ਼ਲਾਘਾ ਕੀਤੀ। ਸਭਾ ਨਾਲ ਜੁੜੇ ਲੇਖਕ ਮਾਸਟਰ ਬਲਵਿੰਦਰ ਬਾਘਾ ਨੂੰ ਸਿੱਖਿਆ ਦੇ ਖੇਤਰ 'ਚ ਰਾਸ਼ਟਰਪਤੀ ਵੱਲੋਂ ਮਾਲਤੀ ਗਿਆਨ ਪੀਠ ਐਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਸਥਾਨਕ ਸ਼ਹਿਰ 'ਚ ਪਿਛਲੇ ਦਿਨੀਂ ਧਰਮ ਦੀ ਆੜ ਹੇਠ ਸ਼੍ਰੋਮਣੀ ਕਮੇਟੀ ਮਲਾਜ਼ਮਾਂ ਤੇ ਅਖੌਤੀ ਕਾਰ ਸੇਵਾ ਦੇ ਸੇਵਕ ਵੱਲੋਂ ਬੱਜ਼ਰ ਕੁਕਰਮ ਕੀਤੇ ਜਾਣ 'ਤੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਅਜਿਹੇ ਅਪਰਾਧੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪ੍ਰੋੜਤਾ ਕਰਨ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਕਲਾ ਦੀ ਸੰਭਾਲ ਪ੍ਰਤੀ ਅਣਦੇਖੀ ਤੇ ਅਣਗਹਿਲੀ ਭਰਪੂਰ ਰਵੱਈਏ ਦੀ ਡੱਟ ਕੇ ਨਿਖੇਧੀ ਕੀਤੀ ਗਈ। ਇਸ ਮੌਕੇ ਸਾਉਣ ਮਹੀਨੇ ਦੇ ਸੰਬੰਧ ਵਿੱਚ ਸਭਾ ਵੱਲੋਂ ਕੀਤੇ ਜਾਣ ਵਾਲੇ ਸੱਭਿਆਵਚਾਰਿਕ ਪ੍ਰੋਗਰਾਮ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration