"/> ਤਲਵੰਡੀ ਸਾਬੋ ਦੀ ਹਰਨਵਦੀਪ ਕੌਰ ਨੇ ਸ਼ੂਟਿੰਗ ਮੁਕਾਬਲੇ 'ਚ ਜਿੱਤੇ ਦੋ ਸੋਨ ਤਮਗੇ ਅਤੇ ਇੱਕ ਚਾਂਦੀ ਦਾ ਤਮਗਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਦੀ ਹਰਨਵਦੀਪ ਕੌਰ ਨੇ ਸ਼ੂਟਿੰਗ ਮੁਕਾਬਲੇ 'ਚ ਜਿੱਤੇ ਦੋ ਸੋਨ ਤਮਗੇ ਅਤੇ ਇੱਕ ਚਾਂਦੀ ਦਾ ਤਮਗਾ

Published On: punjabinfoline.com, Date: Aug 01, 2017

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪੰਜਾਬ ਰਾਇਫਲ ਐਸੋਸੀਏਸ਼ਨ ਵੱਲੋਂ ਪੀ ਏ ਪੀ ਜਲੰਧਰ ਵਿਖੇ ਕਰਵਾਈ ਗਈ 52ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇਸ ਇਤਿਹਾਸਿਕ ਨਗਰ ਦੀ ਜੰਮਪਲ ਲੜਕੀ ਹਰਨਵਦੀਪ ਕੌਰ ਨੇ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਇਸ ਨਗਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸ਼ਹਿਰ ਦੀ ਨਾਮਵਰ ਸਖਸ਼ੀਅਤ ਤੇ ਸਾਹਿਤਕਾਰ ਡਾ. ਗੁਰਨਾਮ ਸਿੰਘ ਖੋਖਰ ਦੀ ਪੋਤਰੀ ਹਰਨਵਦੀਪ ਕੌਰ ਜੋ ਕਿ ਮਿਲੇਨੀਅਮ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਆਂਪਣੀ ਕੋਚ ਮੈਡਮ ਵੀਰਪਾਲ ਕੌਰ ਦੀ ਯੋਗ ਅਗਵਾਈ ਵਿੱਚ ਸਖਤ ਮਿਹਨਤ ਕਰਕੇ ਬਠਿੰਡਾ ਜ਼ਿਲ੍ਹੇ ਵੱਲੋਂ ਉਕਤ ਚੈਂਪੀਅਨ ਵਿੱਚ ਭਾਗ ਲੈਂਦਿਆਂ ਦਸ ਮੀਟਰ ਏਅਰ ਪਿਸਟਲ ਵਿੱਚੋਂ ਦੋ ਸੋਨੇ ਦੇ ਅਤੇ ਇੱਕ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਹਰਨਵਦੀਪ ਕੌਰ ਨੇ ਇਹ ਮੈਡਲ ਸੀਨੀਅਰ ਅਤੇ ਜੂਨੀਅਰ ਵਰਗ ਔਰਤਾਂ ਵਿੱਚੋਂ ਪਹਿਲੇ ਸਥਾਨ ਅਤੇ ਯੂਥ ਵਰਗ ਵਿੱਚੋਂ ਦੂਜਾ ਸਥਾਨ ਫ੍ਰਾਪਤ ਕਰਕੇ ਜਿੱਤੇ। ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਗਮ ਦੌਰਾਨ ਉਸਨੂੰ ਇਹ ਇਨਾਮ ਮੁੱਖ ਮਹਿਮਾਨ ਏਡੀਜੀਪੀ ਪੀਏਪੀ ਸ੍ਰੀ ਸੰਜੀਵ ਕਾਲੜਾ, ਆਈਪੀਐੱਸ ਪਵਨ ਉੱਪਲ, ਸਕੱਤਰ ਜਨਰਲ ਪਵਨਪ੍ਰੀਤ ਸ਼ਅਤੇ ਡਾਇਰੈਕਟਰ ਚੈਂਪੀਅਨਸ਼ਿਪ ਐਨ ਐਸ ਭੋਗਲ ਨੇ ਤਕਸੀਪ ਕਰਕੇ ਅੱਗੇ ਸਫਲਤਾ ਲਈ ਆਸ਼ੀਰਵਾਦ ਦਿੱਤਾ। ਹਰਨਵਦੀਪ ਕੌਰ ਪਿਛਲੇ ਸਾਲ ਵੀ ਸਕੂਲ ਖੇਡਾਂ ਵਿੱਚ ਬਠਿੰਡਾ ਟੀਮ ਵਰਗ ਵਿੱਚ ਦਾਂਦੀ ਦਾ ਮੈਡਲ ਜਿੱਤ ਚੁੱਕੀ ਹੈ।
ਹਰਨਵਦੀਪ ਕੌਰ ਦਾ ਕਹਿਣਾ ਹੈ ਕਿ ਕੋਚ ਮੈਡਮ ਵੀਰਪਾਲ ਕੌਰ, ਪਿਤਾ ਨਵਤੇਜ ਸਿੰਘ ਅਤੇ ਮਾਤਾ ਮਨਦੀਪ ਕੌਰ, ਪ੍ਰਿੰਸੀਪਲ ਪੰਜਾਬ ਨਰਸਿੰਗ ਕਾਲਜ ਬਠਿੰਡਾ ਦੇ ਆਸ਼ੀਰਵਾਦ ਸਦਕਾ ਸਖਤ ਮਿਹਨਤ ਕਰਕੇ ਉਸ ਦਾ ਨਿਸ਼ਾਨਾ ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰਤੀਨਿਧਤਾ ਕਰਨ ਦਾ ਹੈ। ਅੱਜਕੱਲ੍ਹ ਉਹ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਤਿਆਰੀ ਵਿੱਚ ਰੁੱਝੀ ਹੋਈ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration