"/> ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਹੈ 'ਵੇਖ ਬਰਾਤਾਂ ਚੱਲੀਆਂ', ਦਰਸ਼ਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਹੈ 'ਵੇਖ ਬਰਾਤਾਂ ਚੱਲੀਆਂ', ਦਰਸ਼ਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

Published On: punjabinfoline.com, Date: Aug 02, 2017

ਸੰਗਰੂਰ,02 ਅਗਸਤ (ਸਪਨਾ ਰਾਣੀ) ਰਿਦਮ ਬੁਆਏਜ਼ ਇੰਟਰਟੇਨਮੈਂਟ', 'ਨਦਰ ਫਿਲਮਜ਼' ਅਤੇ 'ਜੇ ਸਟੂਡੀਓ' ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਪੰਜਾਬ ਤੇ ਹਰਿਆਣਾ ਸੂਬੇ ਵਿਚ ਵਸਦੇ ਦੋ ਪਰਿਵਾਰਾਂ 'ਤੇ ਆਧਾਰਿਤ ਹੈ। ਧਾਰਮਿਕ ਰੀਤੀ-ਰਿਵਾਜਾਂ ਨਾਲ ਜੁੜਿਆ ਹੋਇਆ ਹਰਿਆਣਵੀ ਪਰਿਵਾਰ ਆਪਣੀ ਧੀ ਦਾ ਵਿਆਹ ਪੰਜਾਬੀ ਮੁੰਡੇ ਨਾਲ ਕਰਨ ਲਈ ਰਜ਼ਾਮੰਦ ਹੈ ਪਰ ਮੁੰਡੇ ਦੇ ਮੰਗਲੀਕ ਹੋਣ ਕਾਰਨ ਵਿਆਹ ਵਿਚ ਆ ਰਹੀ ਅੜਚਨ ਨੂੰ ਦੂਰ ਕਰਨ ਲਈ ਮੁੰਡੇ ਦਾ ਵਿਆਹ ਕੁੱਤੀ ਨਾਲ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਜੋ-ਜੋ ਵਾਪਰਦਾ ਹੈ ਉਹ ਹੈਰਾਨ ਕਰਨ ਵਾਲਾ ਹੈ। ਇਸ ਫਿਲਮ ਵਿਚ ਵਿਆਹ ਨਾਲ ਜੁੜੇ ਹੋਏ ਵਹਿਮਾਂ-ਭਰਮਾਂ ਅਤੇ ਫੋਕੇ ਅੰਧ-ਵਿਸ਼ਵਾਸਾਂ ਦੇ ਮਜ਼ਾਕੀਆ ਢੰਗ ਨਾਲ ਪਾਜ ਉਧੇੜੇ ਗਏ ਹਨ। ਨਿਰਦੇਸ਼ਕ ਸ਼ਿਤਿਜ਼ ਚੌਧਰੀ ਅਤੇ ਲੇਖਕ ਨਰੇਸ਼ ਕਥੂਰੀਆ ਦੀ ਜੋੜੀ ਨੇ ਬਹੁਤ ਖੁਬਸੂਰਤੀ ਨਾਲ ਪੰਜਾਬ ਅਤੇ ਹਰਿਆਣੇ ਦੇ ਸੱਭਿਆਚਾਰਕ ਵਖਰੇਵਿਆਂ ਨੂੰ ਪਰਦੇ 'ਤੇ ਪੇਸ਼ ਕੀਤਾ ਹੈ। ਨਿਰਮਾਤਾ ਕਾਰਜ ਗਿੱਲ, ਅਮੀਕ ਵਿਰਕ ਅਤੇ ਜਸਪਾਲ ਸੰਧੂ ਦੁਆਰਾ ਬਣਾਈ ਇਸ ਫਿਲਮ ਵਿਚ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੋਬਿੰਦ ਨਾਮਦੇਵ ਆਦਿ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਅਮਰਿੰਦਰ ਗਿੱਲ ਨੇ ਵੀ ਹਰਿਆਣਵੀ ਛੋਰੇ ਦੇ ਰੂਪ ਵਿਚ ਅਹਿਮ ਕਿਰਦਾਰ ਨਿਭਾਇਆ ਹੈ ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration