"/> ਮੋਟਰ ਸਾਈਕਲ ਸਵਾਰ ਤਿੰਨ ਸ਼ਰਾਬੀ ਪਾਣੀ ਵਾਲੀ ਗੱਡੀ ਨਾਲ ਟਕਰਾਏ, ਤਿੰਨੇ ਜਖਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੋਟਰ ਸਾਈਕਲ ਸਵਾਰ ਤਿੰਨ ਸ਼ਰਾਬੀ ਪਾਣੀ ਵਾਲੀ ਗੱਡੀ ਨਾਲ ਟਕਰਾਏ, ਤਿੰਨੇ ਜਖਮੀ

Published On: punjabinfoline.com, Date: Aug 11, 2017

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਟ੍ਰੈਫਿਕ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਅਤੇ ਸ਼ਰਾਬੀ ਹਾਲਤ ਵਿੱਚ ਮੋਟਰ ਸਾਈਕਲ 'ਤੇ ਸਵਾਰ ਤਿੰਨ ਅੱਧੀ ਉਮਰ ਵਿਹਾ ਚੁੱਕੇ ਵਿਅਕਤੀ ਉਸ ਵੇਲੇ ਪਾਣੀ ਵਾਲੀ ਗੱਡੀ ਨਾਲ ਟਕਰਾ ਗਏ ਜਦੋਂ ਉਹ ਕਿਸੇ ਵਿਆਹ ਸਮਾਗਮ ਵਿੱਚੋਂ ਸ਼ਰਾਬੀ ਹਾਲਤ ਵਿੱਚ ਵਾਪਿਸ ਆ ਰਹੇ ਸਨ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸ਼ੇਖਪੁਰਾ ਢਾਣੀ ਵਾਲੇ ਪਾਸਿਓਂ ਤਿੰਨ ਮੋਟਰ ਸਾਈਕਲ ਸਵਾਰ ਜੀਵਨ ਸਿੰਘ ਉਰਫ ਟੀ ਟੀ (50), ਹਾਕਮ ਸਿੰਘ (50) ਅਤੇ ਗੋਗੀ ਸਿੰਘ (50) ਕਿਸੇ ਵਿਆਹ ਸਮਾਗਮਾਂ ਵਿੱਚੋਂ ਵਾਪਿਸ ਆ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਤਲਵੰਡੀ ਸਾਬੋ ਦੀ ਇੱਕ ਪਾਣੀ ਵਾਲੇ ਕੈਂਪਰ ਸਪਲਾਈ ਕਰਨ ਵਾਲੀ ਗੱਡੀ ਨਾਲ ਟਕਰਾ ਗਏ। ਜਿਸ ਕਾਰਨ ਤਿੰਨੇ ਸ਼ਰਾਬੀ ਵਿਅਕਤੀ ਗੰਭੀਰ ਜਖਮੀ ਹੋ ਗਏ ਜਿੰਨ੍ਹਾਂ ਨੂੰ ਪਾਣੀ ਵਾਲੀ ਗੱਡੀ ਚਲਾ ਰਹੇ ਗੋਪਾਲ ਕ੍ਰਿਸ਼ਨ ਨੇ ਆਪਣੀ ਗੱਡੀ ਵਿੱਚ ਲਿਜਾ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ। ਤਿੰਨ੍ਹਾਂ ਸ਼ਰਾਬੀ ਵਿਅਕਤੀਆਂ ਦੇ ਸੱਟਾਂ ਜਿਆਦਾ ਹੋਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਡਾਕਟਰਾਂ ਨੇ ਬਠਿੰਡਾ ਹਸਪਤਾਲ ਨੂੰ ਰੈਫਰ ਕਰ ਦਿੱਤਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration