"/> ਨੌਜਵਾਨ ਭਾਰਤ ਸਭਾ (ਪੰਜਾਬ ) ਵਲੋ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਫੁੰਮਣਵਾਲ ਵਿਖੇ ਸ਼ਰਧਾਂਜਲੀ ਸਮਾਗਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨੌਜਵਾਨ ਭਾਰਤ ਸਭਾ (ਪੰਜਾਬ ) ਵਲੋ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਫੁੰਮਣਵਾਲ ਵਿਖੇ ਸ਼ਰਧਾਂਜਲੀ ਸਮਾਗਮ

ਆਪਣੇ ਹੱਕ ਪ੍ਰਾਪਤ ਕਰਨ ਲਈ ਮਜਬੂਤ ਲਹਿਰ ਉਸਾਰਨ ਦੀ ਲੋੜ :-ਪ੍ਰਗਟ ਸਿੰਘ ਕਾਲਾਝਾੜ
Published On: punjabinfoline.com, Date: Aug 12, 2017

ਭਵਾਨੀਗੜ 12 ਅਗਸਤ {ਗੁਰਵਿੰਦਰ ਰੋਮੀ ਭਵਾਨੀਗੜ}ਨੌਜਵਾਨ ਭਾਰਤ ਸਭਾ ਪੰਜਾਬ ਵਲੋ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ 11 ਅਗਸਤ ਦੀ ਰਾਤ ਨੂੰ ਪਿੰਡ ਫੁੰਮਣਵਾਲ ( ਭਵਾਨੀਗੜ੍ਹ) ਵਿਖੇ ਕੀਤੀ ਸਿਆਸੀ ਕਾਨਫਰੰਸ ਅਤੇ ਇਨਕਲਾਬੀ ਨਾਟਕਾਂ ਦਾ ਪ੍ਰੋਗਰਾਮ ਕਰਵਾੲਿਅਾ ਗਿਅਾ। ਪਰੋਗਰਾਮ ਦੀ ਸਰੁਆਤ ਸ਼ਹੀਦ ਊਧਮ ਸਿੰਘ ਦੀ ਤਸਵੀਰ ਨੂੰ ਸਰਧਾ ਦੇ ਫੁੱਲ ਅਰਪਿਤ ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਰਸ਼ਪਿੰਦਰ ਜਿੰਮੀ , ਕਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਜਿਲਾ ਸੈਕਟਰੀ ਲਖਵੀਰ ਲੌਂਗੋਵਾਲ ਕਰਾਂਤੀਕਾਰੀ ਸੱਭਿਆਚਾਰ ਕੇਂਦਰ ਧੂਰੀ ਕੁਲਵਿੰਦਰ ਬੰਟੀ ,ਪੀਪਲ ਆਰਟ ਪਟਿਆਲਾ ਦੇ ਸਤਪਾਲ ਬੰਗਾਂ,ਬੀ ਕੇ ਯੂ ਉਗਰਾਹਾਂ ਦੇ ਜਗਤਾਰ ਸਿੰਘ ਕਾਲਾਝਾੜ ਵਲੋ ਸ਼ਰਧਾਂਜਲੀ ਭੇਂਟ ਕਰਦੇ ਹੋਏ, ਇਕ ਮਿੰਟ ਦਾ ਮੌਨ ਦਾ ਧਾਰ ਕੇ ਜੋਰਦਾਰ ਅਕਾਸ਼ ਗੰਝਾਉ ਨਾਹਰਿਆ"ਸਹੀਦੋ ਤੁਹਾਡੀ ਸੋਚ ਤੇ ,ਪਹਿਰਾ ਦਿਆਗੇ ਠੋਕ ਕੇ "ਨਾਲ ਕੀਤੀ ।
ਪਰੋਗਰਾਮ ਵਿਚ ਪੁਹੰਚੇ ਸਮੁੱਚੇ ਲੋਕਾਂ ਨੂੰ ਕਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਜੋ ਅਜਾਦੀ ਮਹਾਨ ਸ਼ਹੀਦ ਚਾਹੁੰਦੇ ਸੀ,ਉਹ ਅਜਾਦੀ ਨਹੀ ਆਈ ,ਅੱਜ ਵੀ ਬੇਰੁਜ਼ਗਾਰੀ,ਭੁੱਖਮਰੀ, ਗਰੀਬੀ, ਅਨਪੜ੍ਹਤਾ,ਕੰਗਾਲੀ ਬੇ ਹੱਦ ਜਿਆਦਾ ਹੈ, ਮਜਦੂਰ, ਕਿਸਾਨ ਖੁਦਕੁਸੀਆ ਕਰ ਰਹੇ ਹਨ ਸਮੇ ਦੀਆਂ ਸਰਕਾਰਾਂ ਨੇ ਚੁੱਪ ਧਾਰੀ ਮਜਦੂਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਮਜਬੂਤ ਲਹਿਰ ਉਸਾਰਨ ਦੀ ਲੋੜ ਹੈ। ਇਸ ਉਪਰੰਤ ਪੀਪਲ ਆਰਟ (ਪਟਿਆਲਾ ) ਦੀ ਟੀਮ ਵਲੋ "ਇਕੋ ਰਾਹ ਸਵੱਲੜਾ,ਸਿੱਧਾ "ਇਨਕਲਾਬੀ ਨਾਟਕ ਪੇਸ਼ ਕੀਤੇ ਗਏ। ਇਸ ਤੋ ਬਾਅਦ ਨੌਜਵਾਨ ਭਾਰਤ ਸਭਾ (ਪੰਜਾਬ ) ਦੇ ਆਗੂ ਜਗਸੀਰ ਨਮੋਲ ਨੇ ਨੌਜਵਾਨਾਂ ਨੂੰ ਨਸਿਅਾਂ ਦੀ ਦਲਦਲ ਚੋਂ ਬਾਹਰ ਆ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਜੋ ਨੌਜਵਾਨ ਨਸਿਆ ਦਾ ਸ਼ਿਕਾਰ ਹੋ ਰਹੇ ਹਨ, ਉਸੇ ਲੲੀ ਇਹ ਸਰਕਾਰਾਂ ਜੂੰਮੇਵਾਰ ਹਨ, ਇਹ ਸਰਕਾਰਾਂ ਨਹੀ ਚਾਹੁੰਦੀਆ ਕਿ ਨੌਜਵਾਨ ਦੇਸ ਵਾਰੇ ਸੋਚਣ, ਇਹੋ ਕਾਰਨ ਹੈ ਕੇ ਅਵਤਾਰ ਪਾਸ ਇਨਕਲਾਬੀ ਕਵੀ , ਟਗੌਰ ਦੇ ਵਿਚਾਰਾਂ, ਮਿਰਜਾ ਗਾਲਿਬ ਦੀ ਕਵਿਤਾ ਅਤੇ ਐਮ ਐਫ ਹੁਸੈਨ ਦੀ ਸਵੈ ਜੀਵਨੀ ਦੀਆਂ ਟੁੱਕਾਂ ਨੂੰ ਐਨ ਸੀ ਈ ਆਰ ਟੀ ਨੂੰ ਕਹਿ ਕੇ ਸਲੇਬਸ ਚੋ ਹਟਾਣ ਦੀ ਸਾਜਿਸ਼ ਚੱਲ ਰਹੀ ਹੈ ਇਥੋ ਦੀ ਮੌਜੂਦਾ ਭਾਰਤੀ ਫਾਸੀਵਾਦੀ ਸਰਕਾਰ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ, ਇਸ ਖਿਲਾਫ ਲਾਮਬੰਦ ਹੋਣਾਂ ਅਣਸਰਦੀ ਲੋੜ ਬਣਦੀ ਹੈ। ਇਸ ਮੌਕੇ ਦੂਜਾ ਨਾਟਕ "ਸਿੱਧਾ ਰਾਹ ਸਿਵਿਆਂ ਨੂੰ ਜਾਵੇ ਪੇਸ਼ ਕੀਤਾ ਗਿਆ । ਇਸ ਉਪਰੰਤ ਨੌਜਵਾਨ ਭਾਰਤ ਸਭਾ (ਪੰਜਾਬ ) ਦੇ ਜਿਲਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਨਿਭਾਈ । ਜਸਵਿੰਦਰ ਕੌਰ ਤੇ ਬਿਮਲ ਕੌਰ ਨੇ ਅੌਰਤਾਂ ਦੀ ਜਿੰਦਗੀ ਤੇ ਅਧਾਰਿਤ ਗੀਤ " ਮੈਂ ਅੌਰਤ ਹਾਂ ਜੱਗ ਦੀ ਜਨਨੀ " ਪੇੇੇ ਕੀਤਾ।ਪਰੋਗਰਾਮ ਵਿਚ ਪੁਹੰਚੇ ਸਮੁੱਚੇ ਲੋਕਾਂ ਦਾ ਪਿੰਡ ਕਮੇਟੀ ਦੇ ਆਗੂਆਂ ਗੋਬਿੰਦ ਸਿੰਘ ,ਸੁਖਚੈਨ ਸਿੰਘ, ਰਣਜੀਤ ਸਿੰਘ ਨੇ ਧੰਨਵਾਦ ਕੀਤਾ । ਪ੍ਰੋਗਰਾਮ ਦੀ ਸਮਾਪਤੀ ਇਨਕਲਾਬੀ ਗੀਤ "ਮਸਾਲਾਂ ਬਾਲ ਕੇ ਚੱਲਣਾ,ਜਦੋ ਤੱਕ ਰਾਤ ਬਾਕੀ ਹੈ ਨਾਲ ਕੀਤੀ ਗਈ ।

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration