"/> ਪੰਜਾਬ ਸਰਕਾਰ ਕਿਸਾਨਾਂ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਕਰੇ- ਪ੍ਰੋ. ਬਲਜਿੰਦਰ ਕੌਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਕਿਸਾਨਾਂ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਕਰੇ- ਪ੍ਰੋ. ਬਲਜਿੰਦਰ ਕੌਰ

Published On: punjabinfoline.com, Date: Aug 12, 2017

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਚਿੱਟੀ ਮੁੱਖੀ ਦੀ ਮਾਰ ਹੇਠ ਆਏ ਮਾਨਸਾ ਜ਼ਿਲ੍ਹੇ ਦੇ ਦੌਰੇ ਦੌਰਾਨ ਕਿਸਾਨਾ ਦੇ ਹ ਕ ਵਿੱਚ ਕੋਈ ਵੀ ਠੋਸ ਐਲਾਨ ਨਾ ਕਰਨ 'ਤੇ ਆਮ ਆਦਮੀ ਪਾਰਟੀ ਨੇ ਦੁੱਖ ਜਿਤਾਇਆ ਹੈ। ਆਦਮੀ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੇ ਪ੍ਰਧਾਨ ਤੇ ਤਲਵੰਡੀ ਸਾਬੋ ਤੋਂ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕੈਪਟਨ ਸਾਹਿਬ 'ਤੇ ਭਰੋਸਾ ਕਰਕੇ ਤੇ ਪੰਜਾਬ ਸਰਕਾਰ ਵੱਲੋਂ ਕਹਿਣ 'ਤੇ ਇਸ ਬਾਰੇ ਜਿਆਦਾ ਰਕਬੇ 'ਚ ਨਰਮਾ ਬੀਜਿਆ ਹੈ।
ਉਹਨਾਂ ਕਿਹਾ ਕਿ ਖਬਰਾਂ ਆ ਰਹੀਆਂ ਹਨ ਕਿ ਸਪਰੇਹਾਂ ਦੀ ਕੁਆਲਟੀ ਮਿਆਰੀ ਨਾ ਹੋਣ ਕਾਰਨ ਚਿੱਟੀ ਮੱਖੀ ਮਰ ਨਹੀਂ ਰਹੀ ਤੇ ਉਹਨਾਂ ਖਦਸ਼ਾ ਜਿਤਾਇਆ ਕਿ ਇਸ ਨਾਲ ਇੱਕ ਵਾਰ ਫਿਰ ਕਿਸਾਨਾਂ 'ਚ ਫਸਲ ਤਬਾਹ ਹੋਣ ਦਾ ਡਰ ਪੈਦਾ ਹੋ ਗਿਆ ਹੈ। ਕਿਸਾਨ ਤਾਂ ਹਾਲੇ ਅਕਾਲੀ ਸਰਕਾਰ ਵੇਲੇ ਘਟੀਆ ਦਵਾਈਆਂ ਕਾਰਨ ਹੋਈ ਫਸਲ ਦੀ ਬਰਬਾਦੀ ਦਾ ਸੰਤਾਪ ਹੰਢਾ ਰਿਹਾ ਹੈ ਉੱਤੋਂ ਇਹ ਨਵਾਂ ਖਤਰਾ ਪੈਦਾ ਹੋ ਗਿਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਨਰਮਾ ਉਜੜਿਆ ਤਾਂ ਫਿਰ ਜਿਹੜੇ ਦਿਨ ਅਕਾਲੀਆਂ ਦੇ ਅੱਠਵੇਂ ਸਾਲ 'ਚ ਸਨ, ਕਾਂਗਰਸ 'ਤੇ ਅੱਠਵੇਂ ਮਹੀਨੇ 'ਚ ਆ ਜਾਣੇ ਹਨ। ਉਹਨਾਂ ਨੇ ਕੈਪਟਨ ਸਾਹਿਬ ਨੂੰ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਤੁਹਾਡੇ ਝੂਠੇ ਵਾਅਦਿਆਂ 'ਚ ਆ ਕੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ ਉੱਤੋਂ ਤੁਸੀਂ ਆਪਣੇ ਦੌਰੇ ਦੌਰਾਨ ਕਿਸਾਨਾਂ ਲਈ ਕੋਈ ਰਾਹਤ ਪੈਕੇਜ਼ ਦਾ ਐਲਾਨ ਨਾ ਕਰਕੇ ਕਿਸਾਨਾਂ ਦੇ ਜਖਮਾਂ 'ਤੇ ਲੂਣ ਛਿੜਕਿਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਦੀ ਫੌਰੀ ਤੌਰ 'ਤੇ ਮੱਦਦ ਕੀਤੀ ਜਾਵੇ। ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਅਆਂ ਦਾ ਰਾਹ ਛੱਡ ਕੇ ਆਪਣੇ ਹੱਕਾਂ ਵਾਸਤੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨ, ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਹਮੇਸ਼ਾ ਅਤੇ ਹਰ ਥਾਂ ਖੜ੍ਹੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration