"/> ਸ਼ਰਾਬੀ ਪਤੀ ਤੋਂ ਤੰਗ ਆ ਕੇ ਦੋ ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ, ਮਾਮਲਾ ਦਰਜ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ਰਾਬੀ ਪਤੀ ਤੋਂ ਤੰਗ ਆ ਕੇ ਦੋ ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ, ਮਾਮਲਾ ਦਰਜ਼

Published On: punjabinfoline.com, Date: Aug 12, 2017

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼ਰਾਬੀ ਅਤੇ ਨਸ਼ੇੜੀ ਪਤੀ ਵੱਲੋਂ ਰੋਜ਼ਾਨਾ ਦੀ ਕੁੱਟਮਾਰ ਅਤੇ ਘਰੇਲੂ ਕਲੇਸ਼ ਦੀ ਸਤਾਈ ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਉਪਰੰਤ ਪੁਲਿਸ ਵੱਲੋਂ ਕਥਿਤ ਦੋਸ਼ੀ ਪਤੀ ਖਿਲ਼ਾਫ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕੋਲ ਮ੍ਰਿਤਕ ਔਰਤ ਬੇਅੰਤ ਕੌਰ ਦੇ ਭਰਾ ਜੱਗਾ ਸਿੰਘ ਨੇ ਆਪਣਾ ਬਿਆਨ ਦਰਜ਼ ਕਰਵਾਉਂਦਿਆਂ ਕਿਹਾ ਕਿ ਉਸਦੀ ਭੈਣ ਬੇਅੰਤ ਕੌਰ ਪੁੱਤਰੀ ਪ੍ਰੀਤਮ ਸਿੰਘ ਪਿੰਡ ਪੇਰੋਂ ਜ਼ਿਲ੍ਹਾ ਮਾਨਸਾ ਦੀ ਸ਼ਾਦੀ ਕਰੀਬ ਦਸ ਸਾਲ ਪਹਿਲਾਂ ਕੇਵਲ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਰਾਏਖਾਨਾ ਦੇ ਨਾਲ ਹੋਈ ਸੀ ਅਤੇ ਇਸ ਸ਼ਾਦੀ ਤੋਂ ਬੇਅਮਤ ਕੌਰ ਦੇ ਦੋ ਬੇਟੇ ਹਰਮਨ ਸਿੰਘ ਅਤੇ ਸੋਨੀ ਸਿੰਘ ਨੇ ਜਨਮ ਲਿਆ ਪ੍ਰੰਤੂ ਸ਼ਾਦੀ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਕੇਵਲ ਸਿੰਘ ਉਕਤ ਨੇ ਸ਼ਰਾਬ ਪੀ ਕੇ ਅਤੇ ਹੋਰ ਨਸ਼ੇ ਕਰਕੇ ਬੇਅੰਤ ਕੌਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਕਾਰਨ ਬੇਅੰਤ ਕੌਰ ਕਈ ਵਾਰੀ ਆਪਣੇ ਪੇਕੇ ਘਰ ਵੀ ਰਹਿੰਦੀ ਰਹੀ ਅਤੇ ਪੰਚਾਇਤ ਦੇ ਦਖਲ ਨਾਲ ਫਿਰ ਤੋਂ ਆਪਣੇ ਪਤੀ ਨਾਲ ਰਹਿਣ ਲਈ ਚਲੀ ਜਾਂਦੀ। ਪ੍ਰੰਤੂ ਬੀਤੀ 10 ਅਗਸਤ ਦੀ ਰਾਤ ਜਦੋਂ ਕੇਵਲ ਸਿੰਘ ਨੇ ਬੇਅੰਤ ਕੌਰ ਦੀ ਕੁੱਟਮਾਰ ਕੀਤੀ ਤਾਂ ਦੁਖੀ ਹੋਈ ਬੇਅੰਤ ਕੌਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪੁਲਿਸ ਨੇ ਮ੍ਰਿਤਕਾ ਦੇ ਭਾਈ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰ: 153 ਅਧੀਨ ਧਾਰਾ 306 ਆਈ ਪੀ ਸੀ ਦਰਜ਼ ਕਰਨ ਉਪਰੰਤ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਿਸ ਦਾ ਅੱਜ ਬਾਅਦ ਦੁਪਹਿਰ ਪਿੰਡ ਪੇਰੋਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration