"/> ਸਾਬਕਾ ਵਿਧਾਇਕ ਸਿੱਧੂ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਦੌਰਾਨ ਗਤੀਵਿਧੀਆਂ ਤੇਜ ਕਰਨ ਦੀ ਦਿੱਤੀ ਹਦਾਇਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਵਿਧਾਇਕ ਸਿੱਧੂ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਦੌਰਾਨ ਗਤੀਵਿਧੀਆਂ ਤੇਜ ਕਰਨ ਦੀ ਦਿੱਤੀ ਹਦਾਇਤ

Published On: punjabinfoline.com, Date: Aug 12, 2017

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਸਮੁੱਚੇ ਪੰਜਾਬ ਅੰਦਰ ਆਪਣੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ ਉੱਥੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਵੀ ਪਾਰਟੀ ਸਰਗਰਮੀਆਂ ਨੂੰ ਹੁਣੇ ਤੋਂ ਤੇਜ ਕਰਕੇ ਆਗਾਮੀ ਲੋਕ ਸਭਾ ਚੋਣਾਂ ਤੱਕ ਸਰਗਰਮੀਆਂ ਨੂੰ ਤੂਫਾਨੀ ਰੂਪ ਦੇਣ ਦੇ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਇੱਥੇ ਪਾਰਟੀ ਦੇ ਮੁੱਖ ਆਗੂਆਂ ਨਾਲ ਇੱਕ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ. ਸਿੱਧੂ ਨੇ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਨੂੰ ਹੁਣੇ ਤੋਂ ਗਤੀਵਿਧੀਆਂ ਤੇਜ ਕਰਨ ਦਾ ਸੱਦਾ ਦਿੰਦਿਆਂ ਆ ਰਹੀਆਂ ਨਗਰ ਪੰਚਾਇਤ ਚੋਣਾਂ ਅਤੇ ਆਗਾਮੀ ਪੰਚਾਇਤੀ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਲ ਨਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਡਟ ਜਾਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਰਕਰਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਆਉਣ ਵਾਲਾ ਸਮਾਂ ਉਨ੍ਹਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਅੰਦਰ ਕਿਸੇ ਕਿਸਮ ਦੀ ਵਧੀਕੀ ਉਹ ਆਪਣੇ ਸਮੱਰਥਕਾਂ ਨਾਲ ਨਹੀਂ ਹੋਣ ਦੇਣਗੇ ਤੇ ਜੇ ਹੋਈ ਤਾਂ ਧੱਕਾ ਕਰਨ ਵਾਲਾ ਅਫਸਰ ਜਾਂ ਕੋਈ ਸਿਆਸੀ ਆਗੂ ਇਹ ਯਾਦ ਰੱਖੇ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਤੇ ਫਿਰ ਜਦੋਂ ਸਾਡਾ ਟਾਈਮ ਆਇਆ ਤਾਂ ਇੱਕ ਇੱਕ ਵਰਕਰ ਨਾਲ ਹੋਈ ਵਧੀਕੀ ਦਾ ਹਿਸਾਬ ਕਿਤਾਬ ਲੈਣਾ ਉਹ ਬਾਖੂਬੀ ਜਾਣਦੇ ਨੇ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਚਟਾਨ ਵਾਂਗ ਵਰਕਰਾਂ ਦੇ ਨਾਲ ਖੜ੍ਹੇ ਹਨ ਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਨਿਰਮਲ ਜੋਧਪੁਰ, ਭਾਗ ਸਿੰਘ ਕਾਕਾ ਗੁਰੂਸਰ, ਬਲਵਿੰਦਰ ਗਿੱਲ, ਰਣਜੀਤ ਮਲਕਾਣਾ, ਸੁਰਜੀਤ ਭੱਮ, ਰਾਜਵਿੰਦਰ ਰਾਜੂ ਰਾਮਾਂ ਚਾਰੇ ਕੌਂਸਲਰ, ਚਿੰਟੂ ਜਿੰਦਲ, ਤੇਜਾ ਮਲਕਾਣਾ, ਡਾ. ਗੁਰਮੇਲ ਘਈ, ਸੁਖਭਿੰਦਰ ਸਰਪੰਚ ਜੋਗੇਵਾਲਾ, ਹੈਪੀ ਸਰਪੰਚ ਬੰਗੀ, ਭਿੰਦਾ ਜੱਜਲ, ਬਹਾਦੁਰ ਲੇਲੇਵਾਲਾ, ਬਲਵੰਤ ਲੇਲੇਵਾਲਾ, ਲਖਵੀਰ ਖੀਰੂ ਪੰਚ, ਮੋਤੀ ਭਾਗੀਵਾਂਦਰ, ਮਨਪ੍ਰੀਤ ਸ਼ੇਖਪੁਰਾ, ਗੁਰਤੇਜ ਸਰਪੰਚ ਕੈਲੇਵਾਂਦਰ, ਬੀਬੀ ਜਸਵੰਤ ਕੌਰ, ਸੁਰਜੀਤ ਸ਼ਿੰਦੀ ਜਗ੍ਹਾ, ਗੁਰਤੇਜ ਜੋਗੇਵਾਲਾ, ਗੁਰਪਾਲ ਨੰਬਰਦਾਰ ਲਾਲੇਆਣਾ, ਗੁਰਮੀਤ ਬੁੱਟਰ ਬੰਗੀ, ਜਗਤਾਰ ਨੰਗਲਾ, ਹੈਪੀ ਸਰਪੰਚ ਜੀਵਨ ਸਿੰਘ ਵਾਲਾ, ਬਲਕਰਨ ਭਾਗੀਵਾਂਦਰ, ਕੇਵਲ ਮਾਹੀਨੰਗਲ ਆਦਿ ਆਗੂ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration