"/> ਥਾਣਾ ਤਲਵੰਡੀ ਸਾਬੋ ਦੇ ਨਵੇਂ ਮੁਖੀ ਮਨੋਜ ਕੁਮਾਰ ਨੇ ਸੰਭਾਲਿਆ ਚਾਰਜ, ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿਕੰਜਾ ਹੋਰ ਕਸਿਆ ਜਾਵੇਗਾ-ਮਨੋਜ ਕੁਮਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਥਾਣਾ ਤਲਵੰਡੀ ਸਾਬੋ ਦੇ ਨਵੇਂ ਮੁਖੀ ਮਨੋਜ ਕੁਮਾਰ ਨੇ ਸੰਭਾਲਿਆ ਚਾਰਜ, ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿਕੰਜਾ ਹੋਰ ਕਸਿਆ ਜਾਵੇਗਾ-ਮਨੋਜ ਕੁਮਾਰ

Published On: punjabinfoline.com, Date: Aug 12, 2017

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਸ੍ਰੀ ਮਨੋਜ ਕੁਮਾਰ ਸ਼ਰਮਾਂ ਨੇ ਅੱਜ ਥਾਣਾ ਤਲਵੰਡੀ ਸਾਬੋ ਦੇ ਮੁਖੀ ਦਾ ਰਸਮੀ ਤੌਰ 'ਤੇ ਚਾਰਜ ਸੰਭਾਲ ਲਿਆ ਹੈ। ਉਨਾਂ ਨੇ ਇੱਥੋਂ ਬਦਲ ਕੇ ਗਏ ਥਾਣਾ ਮੁਖੀ ਜਗਦੀਸ਼ ਕੁਮਾਰ ਦੀ ਥਾਂ ਲਈ ਹੈ।
ਅੱਜ ਰਸਮੀ ਚਾਰਜ ਸੰਭਾਲਣ ਉਪਰੰਤ ਥਾਣਾ ਮੁਖੀ ਮਨੋਜ ਕੁਮਾਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨਾ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਥਾਣੇ ਵਿੱਚ ਇਨਸਾਫ ਯਕੀਨੀ ਬਣਾਉਣਾ ਹੋਵੇਗਾ ਤਾਂ ਕਿ ਉਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।ਉਨਾਂ ਕਿਹਾ ਕਿ ਜਿੱਥੇ ਥਾਣੇ ਵਿੱਚ ਹਰ ਵਰਗ ਦੇ ਮੋਹਤਬਰ ਵਿਅਕਤੀ ਨੂੰ ਮਾਨ ਸਨਮਾਨ ਮਿਲਣਾ ਯਕੀਨੀ ਬਣਾਇਆ ਜਾਵੇਗਾ ਉੱਥੇ ਹੀ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿਕੰਜਾ ਹੋਰ ਕਸਿਆ ਜਾਵੇਗਾ।ਉਨਾਂ ਕਿਹਾ ਕਿ ਥਾਣੇ ਅਧੀਨ ਆਂਉਦੇ ਇਲਾਕੇ ਵਿੱਚ ਉਹ ਸਮਾਜ ਵਿਰੋਧੀ ਕਿਸੇ ਕਾਰਵਾਈ ਨੂੰ ਬਰਦਾਸ਼ਤ ਨਹੀ ਕਰਨਗੇ।ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੁਲਿਸ ਨੂੰ ਆਪਣਾ ਮਿੱਤਰ ਸਮਝਦਿਆਂ ਉਸਨੂੰ ਸਹਿਯੋਗ ਦੇਵੇ ਤੇ ਨਸ਼ਾ ਤਸਕਰਾਂ ਜਾਂ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਬਾਰੇ ਪੁਲਿਸ ਨੂੰ ਸੱਚੀ ਇਤਲਾਹ ਦੇਵੇ ਤਾਂਕਿ ਉਨਾਂ ਨੂੰ ਫੜਿਆ ਜਾ ਸਕੇ।ਉਨਾਂ ਕਿਹਾ ਕਿ ਪੁਲਿਸ ਨੂੰ ਸੱਚੀ ਇਤਲਾਹ ਦੇ ਕੇ ਮੁਜਰਿਮਾਂ ਨੂੰ ਫੜਵਾਉਣ ਵਾਲਿਆਂ ਦੇ ਨਾਂ ਗੁਪਤ ਰੱਖੇ ਜਾਣਗੇ।ਸ੍ਰੀ ਸ਼ਰਮਾਂ ਨੇ ਦੱਸਿਆ ਕਿ ਆਜਾਦੀ ਦਿਵਸ ਸਮਾਰੋਹਾਂ ਨੂੰ ਲੈ ਕੇ ਇਲਾਕੇ ਭਰ ਅੰਦਰ ਸਖਤ ਸੁਰੱਖਿਆ ਪ੍ਰਬੰਧ ਕਰਕੇ ਹਰ ਆਉਣ ਜਾਣ ਵਾਲੇ ਤੇ ਬਾਜ ਅੱਖ ਰੱਖੀ ਜਾ ਰਹੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration