"/> ਜਹਾਂਗੀਰ ਦਾ ਰਸਤਾ ਪੱਕਾ ਕਰਨ ਦਾ ਕੰਮ ਅੰਤਿਮ ਪੜਾਅ ’ਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਹਾਂਗੀਰ ਦਾ ਰਸਤਾ ਪੱਕਾ ਕਰਨ ਦਾ ਕੰਮ ਅੰਤਿਮ ਪੜਾਅ ’ਚ

Published On: punjabinfoline.com, Date: Aug 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਟੁੱਟੇ ਪੁਲ ਦੇ ਨਿਰਮਾਣ ਲਈ ਅਰੰਭੇ ਸੰਘਰਸ਼ ਦੌਰਾਨ ਭਾਵੇਂ ਨਹਿਰੀ ਬੰਦੀ ਨਾ ਮਿਲਣ ਕਾਰਨ ਪੁਲ ਕੰਮ ਲਟਕਣ ਕਾਰਨ ਪ੍ਰਸ਼ਾਸਨ ਨੇ ਪੁਲ ਨਿਰਮਾਣ ਲਈ ਅਕਤੂਬਰ ਮਹੀਨੇ ਦਾ ਸਮਾਂ ਦਿੱਤਾ ਸੀ ਪਰ ਐਕਸ਼ਨ ਕਮੇਟੀ ਵੱਲੋਂ ਲੋਕਾਂ ਨੂੰ ਬਦਲਵੇਂ ਰਸਤੇ ਵਜੋਂ ਪੌਣੇ ਦੋ ਕਿਲੋਮੀਟਰ ਕੱਚੇ ਪਹੇ ਨੂੰ ‘ਬਰਿੱਕ ਵਰਕ’ ਤਹਿਤ ਪੱਕਾ ਕਰਨ ਲਈ 25 ਲੱਖ ਰੁਪਏ ਮਨਜ਼ੂਰ ਕੀਤੇ ਸਨ ਅਤੇ ਹੁਣ ਇਸ ਰਸਤੇ ਨੂੰ ਪੱਕਾ ਕਰਨ ਦਾ ਕੰਮ ਕੁੱਝ ਘੰਟਿਆਂ ਦਾ ਹੀ ਰਹਿ ਗਿਆ ਹੈ। ਪੁਲ ਬਣਾਓ ਐਕਸ਼ਨ ਕਮੇਟੀ ਦੇ ਚੋਣਵੇਂ ਮੈਂਬਰਾਂ ਦੀ ਇੱਕ ਮੀਟਿੰਗ ਹੋਈ ਜਿਸ ਮਗਰੋਂ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ, ਕਮੇਟੀ ਮੈਂਬਰ ਡਾ. ਅਨਵਰ ਭਸੌੜ,ਐਮ.ਡੀ ਧੂਰੀ ਬੱਸ ਬੰਤ ਸਿੰਘ,ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਰਣਧੀਰ ਸਿੰਘ,ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਐਕਸ਼ਨ ਕਮੇਟੀ ਨੇ 14 ਅਗਸਤ ਨੂੰ ਜਹਾਂਗੀਰ ਪੁਲ ’ਤੇ ਇਕੱਠ ਕਰ ਕੇ ਰਸਤੇ ਦਾ ਰਸਮੀ ਉਦਘਾਟਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਕੱਚੇ ਪਹੇ ਨੂੰ ਪੱਕਾ ਕਰਵਾਏ ਜਾਣ ਲਈ ਮਰਨ ਵਰਤ ’ਤੇ ਬੈਠੇ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਪੱਕਾ ਰਸਤਾ ਬਣ ਜਾਣ ਨਾਲ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਇਹ ਐਕਸ਼ਨ ਕਮੇਟੀ ਦੀ ਪੜਾਅਵਾਰ ਜਿੱਤ ਹੈ। ਉਂਜ, ਪੁਲ ਬਣਾਏ ਜਾਣ ਤੱਕ ਐਕਸ਼ਨ ਕਮੇਟੀ ਨੂੰ ਸੰਘਰਸ਼ ਲਈ ਤਿਆਰ ਰਹਿਣਾ ਪਵੇਗਾ। ਸ੍ਰੀ ਅਲਾਲ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲ ਬਣਾਏ ਜਾਣ ਲਈ ਅਕਤੂਬਰ ਦਾ ਸਮਾਂ ਦਿੱਤਾ ਸੀ ਅਤੇ ਜੇ 1 ਅਕਤੂਬਰ ਤੋਂ ਪੁਲ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਐਕਸ਼ਨ ਕਮੇਟੀ ਆਪਣੇ ਕੁੱਝ ਸਮੇਂ ਲਈ ਮੁਲਤਵੀ ਕੀਤੇ ਸੰਘਰਸ਼ ਨੂੰ ਮੁੜ ਸ਼ੁਰੂ ਕਰਨ ਤੋਂ ਗੁਰੇਜ਼ ਨਹੀਂ ਕਰੇਗੀ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration