"/> ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ

Published On: punjabinfoline.com, Date: Aug 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਕੈਂਬਰਿਜ ਸਕੂਲ ਧੂਰੀ ਵਿਖੇ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਇਸ ਮੌਕੇ ਡੀ.ਐੱਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ, ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਅਤੇ ਆਸ਼ਾ ਗਰਗ ਵੀ ਹਾਜ਼ਰ ਰਹੇ। ਇਸ ਮੌਕੇ ਬੱਚਿਆਂ ਵੱਲੋਂ ਦੇਸ਼-ਭਗਤੀ ‘ਤੇ ਆਧਾਰਤ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਅਤੇ ਨਾਟਕ ਪੇਸ਼ ਕੀਤੇ ਗਏ। ਸ੍ਰੀ ਔਲਖ ਨੇ ਬੱਚਿਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਦਿਆਂ ਆਪਣੇ ਅੰਦਰ ਦੇਸ਼ ਦੇ ਲਈ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਦੇਸ਼-ਭਗਤੀ ‘ਤੇ ਆਧਾਰਤ ਕਰਵਾਏ ਗਏ ਸਕਿੱਟ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕਰਦਿਆਂ ਸਕੂਲ ਦੀ ਵਾਈਸ ਪ੍ਰਿੰਸੀਪਲ ਮੀਨਾਕਸ਼ੀ ਸਕਸੈਨਾ ਨੇ ਦੱਸਿਆ ਕਿ ਅਰਾਵਲੀ ਹਾਊਸ ਨੇ ਪਹਿਲਾ, ਹਿਮਾਲੀਆ ਅਤੇ ਵਿੰਧਅਣ ਹਾਊਸ ਨੇ ਦੂਸਰਾ, ਨੀਲਗਿਰੀਅਨ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਜੇਤੂ ਰਹੇ ਹਾਊਸ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਮੁੱਖ ਮਹਿਮਾਨ ਆਕਾਸ਼ਦੀਪ ਸਿੰਘ ਔਲਖ ਨੂੰ ਵੀ ਸਕੂਲ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration