"/> ਡਬਲ ਫਾਟਕਾਂ ਤੋਂ ਸ਼ੇਰਪੁਰ ਚੌਕ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਬਲ ਫਾਟਕਾਂ ਤੋਂ ਸ਼ੇਰਪੁਰ ਚੌਕ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ

Published On: punjabinfoline.com, Date: Aug 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੀਆਂ ਖਸਤਾ ਹਾਸਤ ਸੜਕਾਂ ਵਿੱਚ ਡਬਲ ਫਾਟਕਾਂ ਤੋਂ ਸ਼ੇਰਪੁਰ ਚੌਂਕ ਨੂੰ ਜਾਂਦੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਡਬਲ ਫਾਟਕਾਂ ਤੋਂ ਸ਼ੇਰਪੁਰ ਚੌਂਕ ਨੂੰ ਜਾਂਦੀ ਸੜਕ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਅਤੇ ਥਾਂ-ਥਾਂ ਤੋਂ ਡੂੰਘੇ ਟੋਇਆਂ ਦਾ ਸ਼ਿਕਾਰ ਚਲੀ ਆਉਣ ਕਾਰਨ ਸਕੂਟਰ, ਮੋਟਰਸਾਈਕਲ ਅਤੇ ਕਾਰ ਸਵਾਰਾਂ ਨੂੰ ਲੰਘਣ ਵਿੱਚ ਭਾਰੀ ਔਕੜਾਂ ਦਾ ਸਾਹਮਣਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਉਥੇ ਖਸਤਾ ਹਾਲਤ ਸੜਕ ਪੈਦਲ ਆਉਣ-ਜਾਣ ਵਾਲਿਆਂ ਲਈ ਵੀ ਦਿੱਕਤਾਂ ਤੇ ਪੇ੍ਰਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ, ਪਰ ਇਸ ਦੇ ਬਾਵਜੂਦ ਸੜਕ ਕਿਨਾਰੇ ਵੱਸਦੇ ਲੋਕਾਂ ਅਤੇ ਨੇੜਲੀਆਂ ਬਸਤੀਆਂ ਦੇ ਲੋਕਾਂ ਵੱਲੋਂ ਕਈ ਵਾਰ ਰੋਸ ਵਿਖਾਵੇ ਕਰਨ ਦੇ ਬਾਵਜੂਦ ਅਜੇ ਤੱਕ ਸੜਕ ਦੀ ਮੁਰੰਮਤ ਵੱਲ ਵਿਭਾਗ ਵੱਲੋਂ ਧਿਆਨ ਦੇਣਾ ਸ਼ਾਇਦ ਮੁਨਾਸਬ ਨਹੀਂ ਸਮਝਿਆ ਗਿਆ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਲੰਬੇ ਸਮੇਂ ਤੋਂ ਟੁੱਟੀ ਭੱਜੀ ਆ ਰਹੀ ਸੜਕ ਦੀ ਤੁਰੰਤ ਮੁਰੰਮਤ ਕਰਕੇ ਆਵਾਜਾਈ ਯੋਗ ਬਣਾਇਆ ਜਾਵੇ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration