"/> ਵਧੀਆ ਸਿਹਤ ਸੇਵਾਵਾਂ ਲਈ ਡਾ. ਅਸ਼ਵਨੀ ਕੁਮਾਰ ਐੱਸ ਐੱਮ ਓ ਸਨਮਾਨਿਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਧੀਆ ਸਿਹਤ ਸੇਵਾਵਾਂ ਲਈ ਡਾ. ਅਸ਼ਵਨੀ ਕੁਮਾਰ ਐੱਸ ਐੱਮ ਓ ਸਨਮਾਨਿਤ

Published On: punjabinfoline.com, Date: Aug 16, 2017

ਤਲਵੰਡੀ ਸਾਬੋ, 16 ਅਗਸਤ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ 71ਵੇਂ ਸੁਤੰਤਰਤਾ ਦਿਵਸ ਮੌਕੇ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੇ ਸਮਾਗਮਾਂ ਮੌਕੇ ਵਧੀਆ ਸਿਹ ਸਹੂਲਤਾਂ ਪ੍ਰਦਾਨ ਕਰਨ, ਸਟਾਫ ਅਤੇ ਮਰੀਜ਼ਾਂ ਪ੍ਰਤੀ ਵਧੀਆ ਵਤੀਰੇ ਅਤੇ ਤਾਲਮੇਲ ਲਈ ਸ੍ਰੀਮਤੀ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਡਿਊਟੀ 'ਤੇ ਆ ਕੇ ਸ੍ਰੀ ਅਸ਼ਵਨੀ ਕੁਮਾਰ ਹਸਪਤਾਲ ਦੇ ਸਮੁੱਚੇ ਸਟਾਫ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਐਜੂਕੇਟਰ ਸ. ਤਿਰਲੋਕ ਸਿੰਘ ਨੇ ਦੱਸਿਆ ਕਿ ਡਾ. ਅਸ਼ਵਨੀ ਕੁਮਾਰ ਵੱਲੋਂ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਦੌਰਾਨ ਹੀ ਹਸਪਤਾਲ ਦੇ ਕਈ ਮਹੱਤਵਪੂਰਨ ਕੰਮ ਜਿਵੇਂ ਹਸਪਤਾਲ ਦੇ ਸੀਵਰੇਜ ਦੀ ਸਮੱਸਿਆ, ਹਸਪਤਾਲ ਵਿੱਚ ਪੀਣ ਦੇ ਪਾਣੀ ਲੀ ਵੱਡਾ ਆਰ ਓ ਸਿਸਟਮ ਅਤੇ ਚਿੱਲਰ, ਕਰਮਚਾਰੀਆਂ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਸੀ ਸੀ ਟੀ ਵੀ ਕੈਮਰਿਆਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਗਰਭਵਤੀ ਔਰਤਾਂ ਲਈ ਅਲਟਰਾ ਸਾਊਂਡ ਟੈਸਟ ਹਸਪਤਾਲ ਵਿਖੇ ਸ਼ੁਰੂ ਕਰਨ ਦੇ ਵਰਗੇ ਕੰੰਮਾਂ ਬਦਲੇ ਉਹਨਾਂ ਦਾ ਇਹ ਸਨਮਾਨ ਹੋਇਆ ਹੈ।
ਸ੍ਰੀ ਅਸ਼ਵਨੀ ਕੁਮਾਰ ਨੇ ਜਿੱਥੇ ਇਸ ਸਨਮਾਨ ਮਿਲਣ ਦੀ ਖੁਸ਼ੀ ਪ੍ਰਗਟ ਕੀਤੀ ਉੱਥੇ ਹਸਪਤਾਲ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਨਾਲ ਹਸਪਤਾਲ ਦੇ ਸਾਰੇ ਕੰਮ ਨੇਪਰ੍ਹੇ ਚੜ੍ਹੇ ਹਨ ਕੀਤੇ ਹਨ। ਸ੍ਰੀ ਕੁਮਾਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ, ਮਾਨਯੋਗ ਐੱਚ ਐੱਨ ਸਿੰਘ ਸਿਵਲ ਸਰਜਨ ਬਠਿੰਡਾ ਅਤੇ ਐੱਸ ਐੱਸ ਪੀ ਬਠਿੰਡਾ ਤੋਂ ਇਲਾਵਾ ਖੇਤਰ ਦੀਆਂ ਹੋਰ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration