"/> ਬਾਲ ਗੀਤ ਰੁੱਖ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਲ ਗੀਤ ਰੁੱਖ

Published On: punjabinfoline.com, Date: Aug 20, 2017

ਕਦੇ ਕੱਟੀਏ ਨਾ ਭੁੱਲ ਕੇ ਵੀ ਰੁੱਖ ਬੱਚਿਓ,
ਇਨ੍ਹਾਂ ਦੇ ਅਨੇਕਾਂ ਸਾਨੂੰ ਸੁੱਖ ਬੱਚਿਓ |
ਬਖਸ਼ਦੇ ਨੇ ਸਾਨੂੰ ਸਦਾ ਠੰਢੀਆਂ ਛਾਵਾਂ ਨੇ,
ਝੱਲਦੇ ਝੱਖੜ ਤੇਜ਼ ਹਨੇਰੀਆਂ ਹਵਾਵਾਂ ਨੇ |
ਇਹ ਆਪ ਨੇ ਹੰਢਾਉਂਦੇ ਸਰਦੀ ਧੁੱਪ ਬੱਚਿਓ,

ਕਦੇ ਕੱਟੀਏ ਨਾ.......... |
ਵਾਤਾਵਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ,
ਪ੍ਰਦੂਸ਼ਣ ਤੋਂ ਸਦਾ ਸਾਨੂੰ ਨਿਜ਼ਾਤ ਦਿਵਾਉਂਦੇ ਨੇ |
ਮਾਂ ਧਰਤੀ ਦੇ ਕਹਾਉਂਦੇ ਇਹ ਪੁੱਤ ਬੱਚਿਓ,

ਕਦੇ ਕੱਟੀਏ ਨਾ.......... |
ਸਾਨੂੰ ਮਿਸ਼ਰੀ ਤੋਂ ਵੱਧ ਮਿੱਠੇ ਫਲ ਦਿੰਦੇ ਨੇ,
ਰਾਤੀਂ ਵਿਸ਼ਰਾਮ ਕਰਦੇ ਇਨ੍ਹਾਂ 'ਤੇ ਪਰਿੰਦੇ ਨੇ |
ਖੋਰਾ ਧਰਤੀ ਨੂੰ ਲੱਗੂ, ਜੇ ਨਾ ਰਹੇ ਰੁੱਖ ਬੱਚਿਓ,
ਕਦੇ ਕੱਟੀਏ ਨਾ.......... |

ਆਪਾਂ ਆਂਵਲਾ, ਬਹੇੜਾ ਲਾਉਣੇ ਗਏ ਸਾਰੇ ਭੁੱਲ,
ਲਾਈਏ ਅਰਜਨ, ਸਹਾਂਜਣਾਂ, ਗੁਣ ਇਨ੍ਹਾਂ 'ਚ ਅਮੁੱਲ |
ਦੱਸਦਾ 'ਘਲੋਟੀ' ਸਾਨੂੰ ਇਹ ਤਾਂ ਤੋੜਦੇ ਨੇ ਦੁੱਖ ਬੱਚਿਓ,
ਕਦੇ ਕੱਟੀਏ ਨਾ.......... |

ਵੱਲੋ: ਸਪਨਾ ਰਾਣੀ
ਧੂਰੀ (ਸੰਗਰੂਰ)
ਮੋਬਾਇਲ ਨੰਬਰ : 99882-74500
ਪੇਸ਼ਕਸ਼ : ਮਹੇਸ਼ ਜਿੰਦਲ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration