"/> ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬੇਅਬਦੀ ਘਟਨਾ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਸਖਤ ਨੋਟਿਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬੇਅਬਦੀ ਘਟਨਾ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਸਖਤ ਨੋਟਿਸ

Published On: punjabinfoline.com, Date: Aug 21, 2017

ਤਲਵੰਡੀ ਸਾਬੋ, 21 ਅਗਸਤ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਪਹਿਲੇ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਦੇਸ਼ ਦੇ ਚੀਨ ਦੀ ਹੱਦ ਨਾਲ ਲੱਗਦੇ ਸੂਬੇ ਸਿੱਕਮ ਵਿੱਚ ਸੁਸ਼ੋਭਿਤ ਇਤਿਹਾਸਿਕ ਗੁਰਦੁਆਰਾ ਡਾਂਗਮਾਰ ਸਾਹਿਬ ਵਿੱਚੋਂ ਬੀਤੇ ਦਿਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਲੈਣ ਅਤੇ ਧਾਰਮਿਕ ਸਮੱਗਰੀ ਨੂੰ ਸੜਕ 'ਤੇ ਸੁੱਟ ਕੇ ਬੇਅਦਬੀ ਕਰਨ ਦੀ ਘਟਨਾ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਉਕਤ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਮਾਮਲੇ ਵਿੱਚ ਸਿੱਕਮ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਚੈਨਲਾਂ 'ਤੇ ਖਬਰਾਂ ਪ੍ਰਸਾਰਿਤ ਹੁੰਦਿਆਂ ਹੀ ਉਨਾਂ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਸੇਵਾਦਾਰ ਤੋਂ ਸਾਰੀ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਸਿੱਕਮ ਦੇ ਸਥਾਨਕ ਲਾਮੇ ਲੋਕ ਅਕਸਰ ਹੀ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ 'ਤੇ ਆਪਣਾ ਦਾਅਵਾ ਜਤਾਉਂਦੇ ਰਹੇ ਹਨ। ਸੰਨ 2001 ਵਿੱਚ ਭਾਰਤੀ ਫੌਜ ਨੇ ਉਕਤ ਸਥਾਨ ਨੂੰ ਸਿੱਖ ਧਰਮ ਅਤੇ ਬੁੱਧ ਮਤ ਦਾ ਸਾਂਝਾ ਸਥਾਨ ਬਣਾ ਦਿੱਤਾ ਸੀ। ਇੱਕ ਮਹੀਨਾ ਪਹਿਲਾਂ ਸਿੱਕਮ ਦੇ ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ ਬੁੱਧ ਮਤ ਨਾਲ ਸਬੰਧਿਤ ਮੰਦਿਰ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਐਲਾਨ ਤੋਂ ਬਾਅਦ 16 ਅਗਸਤ ਨੂੰ ਇੱਕ ਸਥਾਨਕ ਐੱਸ. ਡੀ. ਐੱਮ ਵੱਲੋਂ ਲਾਮੇ ਲੋਕਾਂ ਨੂੰ ਭੜਕਾ ਦਿੱਤਾ ਗਿਆ। ਜਿਸ 'ਤੇ ਲਾਮੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਰੁਮਾਲਾ ਸਾਹਿਬ ਕੱਢ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਰੱਖ ਦਿੱਤੇ ਤੇ ਉਕਤ ਘਟਨਾ ਦਾ ਸਥਾਨਕ ਸਿੱਖਾਂ ਨੇ ਭਰਵਾਂ ਵਿਰੋਧ ਵੀ ਕੀਤਾ ਤੇ ਸਿੱਖਾਂ ਦੇ ਵਿਰੋਧ ਦੇ ਚਲਦਿਆਂ ਹੀ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਉੱਥੋਂ ਭੱਜ ਗਏ।
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਲੀਗੁੜੀ ਸਿੰਘ ਸਭਾ ਨੇ ਇਸ ਮਸਲੇ ਦੇ ਹੱਲ ਲਈ ੫ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਤੇ ਉਕਤ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਜਾਣਕਾਰੀ ਸਿੱਕਿਮ ਦੇ ਮੁੱਖ ਮੰਤਰੀ ਨੂੰ ਵੀ ਦੇ ਦਿੱਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਨਾਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਭਰੋਸਾ ਦੁਆਇਆ ਹੈ ਕਿ ਪੂਰਾ ਸਿੱਖ ਜਗਤ ਇਸ ਮਾਮਲੇ ਵਿੱਚ ਉਨਾਂ ਦੇ ਨਾਲ ਖੜਾ ਹੈ ਤੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਤੇ ਕਥਿਤ ਦੋਸ਼ੀਆਂ 'ਤੇ ਕਾਰਵਾਈ ਕਰਵਾਉਣ ਲਈ ਜੇ ਕਿਸੇ ਸੰਘਰਸ਼ ਵਿੱਢਣ ਦੀ ਲੋੜ ਪਈ ਤਾਂ ਸਿੱਖ ਸੰਗਤ ਪਿੱਛੇ ਨਹੀਂ ਹਟੇਗੀ। ਸਿੰਘ ਸਾਹਿਬ ਨੇ ਸਿੱਕਮ ਸਰਕਾਰ ਨੂੰ ਵੀ ਕਿਹਾ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਕਰਦਿਆਂ ਇਤਿਹਾਸਿਕ ਗੁਰੁਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੁਆਰਾ ਪੂਰਨ ਗੁਰਮਰਿਯਾਦਾ ਅਨੁਸਾਰ ਪ੍ਰਕਾਸ਼ ਕਰਵਾਕੇ ਗੁਰਦੁਆਰਾ ਸਾਹਿਬ ਸਥਾਨਕ ਸਿੱਖ ਸੰਗਤ ਦੇ ਹਵਾਲੇ ਕਰੇ ਤੇ ਬੇਅਦਬੀ ਕਰਨ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇ ਨਹੀ ਤਾਂ ਦੇਸ਼ ਵਿਦੇਸ਼ ਦੀ ਸਮੁੱਚੀ ਸੰਗਤ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ ਜਿਸਦੀ ਜਿੰਮੇਵਾਰ ਸਿੱਕਿਮ ਸਰਕਾਰ ਹੋਵੇਗੀ। ਸਿੰਘ ਸਾਹਿਬ ਨਾਲ ਇਸ ਮੌਕੇ ਭਾਈ ਮਨਜੀਤ ਸਿੰਘ ਬੱਪੀਆਣਾ ਅੰਤ੍ਰਿਗ ਮੈਂਬਰ ਧਰਮ ਪ੍ਰਚਾਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration