"/> ਡੇਰਾ ਸਿਰਸਾ ਸਾਧਵੀ ਮਾਮਲੇ ਨੂੰ ਡੇਰਾ ਸਿੱਖ ਵਿਵਾਦ ਵਜੋਂ ਪੇਸ਼ ਨਾ ਕਰੇ ਸਰਕਾਰ-ਜਥੇ: ਦਾਦੂਵਾਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡੇਰਾ ਸਿਰਸਾ ਸਾਧਵੀ ਮਾਮਲੇ ਨੂੰ ਡੇਰਾ ਸਿੱਖ ਵਿਵਾਦ ਵਜੋਂ ਪੇਸ਼ ਨਾ ਕਰੇ ਸਰਕਾਰ-ਜਥੇ: ਦਾਦੂਵਾਲ

Published On: punjabinfoline.com, Date: Aug 22, 2017

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਸੀ. ਬੀ. ਆਈ ਦੀ ਵਿਸ਼ੇਸ ਅਦਾਲਤ ਵੱਲੋਂ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸੁਣਾਇਆ ਜਾ ਰਿਹਾ ਫੈਸਲਾ ਡੇਰਾ ਸਿਰਸਾ ਮੁਖੀ ਵੱਲੋਂ ਸਾਧਵੀਆਂ ਦੇ ਯੌਨ ਸ਼ੋਸਣ ਨਾਲ ਸਬੰਧਿਤ ਹੈ ਤੇ ਇਸਦਾ ਸਿੱਖਾਂ ਨਾਲ ਕੋਈ ਵੀ ਸਬੰਧ ਨਹੀਂ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਜਾਰੀ ਪੱਤਰਾਂ ਵਿੱਚ ਉਕਤ ਮਾਮਲੇ ਨੂੰ ਡੇਰਾ ਸਿੱਖ ਵਿਵਾਦ ਵਜੋਂ ਦਰਸਾਇਆ ਗਿਆ ਹੈ ਜੋ ਸਰਕਾਰ ਦੀ ਗਹਿਰੀ ਪਲਾਨਿੰਗ ਨੂੰ ਦਰਸਾਉਂਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਕੀਤਾ।
ਉਨਾਂ ਕਿਹਾ ਕਿ ਉਕਤ ਮੁਕੱਦਮੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀ ਹੈ ਤੇ ਡੇਰਾ ਸਿਰਸਾ ਮੁਖੀ ਤੇ ਸਾਧਵੀ ਮਾਮਲੇ ਨੂੰ ਸਰਕਾਰ ਡੇਰਾ ਸਿੱਖ ਵਿਵਾਦ ਬਣਾਉਣ ਦੀ ਕੋਸ਼ਿਸ ਨਾ ਕਰੇ। ਉਨਾਂ ਕਿਹਾ ਕਿ ਸਿੱਖ ਸੰਗਤ ਨੂੰ ਇਸ ਪੂਰੇ ਮਾਮਲੇ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਸਰਕਾਰ ਕਿਸੇ ਵੀ ਹਿੰਸਕ ਕਾਰਵਾਈ ਹੋਣ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ ਨਹੀਂ ਕਰੇਗੀ। ਜਥੇ: ਦਾਦੂਵਾਲ ਨੇ ਜਿੱਥੇ ਇੱਕ ਪਾਸੇ ਕਿਹਾ ਕਿ ਵਿਸ਼ੇਸ ਸੀ. ਬੀ. ਆਈ ਅਦਾਲਤ ਦੇ ਜੱਜ ਨੂੰ ਤੱਥਾਂ ਦੇ ਆਧਾਰ 'ਤੇ ਬਿਨਾਂ ਕਿਸੇ ਦਬਾਅ ਦੇ ਫੈਸਲਾ ਦੇਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਦਾ ਯਕੀਨ ਅਦਾਲਤਾਂ ਵਿੱਚ ਬਣਿਆ ਰਹਿ ਸਕੇ ਉੱਥੇ ਦੂਜੇ ਪਾਸੇ ਉਨਾਂ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਤੋਂ ਰਾਜਸੀ ਲਾਹਾ ਲੈਣ ਵਾਲੀਆਂ ਧਿਰਾਂ ਦੇ ਦਬਾਅ ਹੇਠ ਅਦਾਲਤੀ ਫੈਸਲਾ ਜੇ ਡੇਰਾ ਮੁਖੀ ਦੇ ਹੱਕ ਵਿੱਚ ਵੀ ਆ ਜਾਵੇ ਤਾਂ ਇਸਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਉਨਾਂ ਨੇ ਸਿੱਖ ਸੰਗਤਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਸਿੱਖ ਇਲਾਕਿਆਂ ਵਿੱਚ ਕੇਂਦਰੀ ਅਰਧ ਸੈਨਿਕ ਬਲਾਂ ਦੀ ਵੱਡੇ ਪੱਧਰ 'ਤੇ ਤਾਇਨਾਤੀ ਤੋਂ ਇਹ ਖੁਸ਼ਫਹਿਮੀ ਨਾ ਪਾਲ ਲਿਉ ਕਿ ਡੇਰਾ ਮੁਖੀ ਨੂੰ ਸਜਾ ਜਰੂਰ ਹੋਵੇਗੀ ਹੋ ਇਹ ਵੀ ਸਕਦਾ ਹੈ ਕਿ ਅਦਾਲਤ ਡੇਰਾ ਮੁਖੀ ਨੂੰ ਬਰੀ ਕਰ ਦੇਵੇ ਤੇ ਡੇਰਾ ਮੁਖੀ ਵੱਲੋਂ ਬੀਤੇ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਰਚਾਏ ਸਵਾਂਗ ਕਾਰਨ ਆਹਤ ਹੁੰਦਿਆਂ ਜੇ ਸਿੱਖ ਉਕਤ ਫੈਸਲੇ ਦਾ ਵਿਰੋਧ ਕਰਨ ਦੀ ਕੋਸ਼ਿਸ ਕਰਨ ਤਾਂ ਉਨਾਂ ਨੂੰ ਡੰਡੇ ਨਾਲ ਦਬਾਇਆ ਜਾ ਸਕੇ। ਉਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਫੈਸਲੇ ਦੀ ਸਿਰਫ ਉਡੀਕ ਕਰਨ ਤੇ ਕੋਈ ਅਜਿਹਾ ਪ੍ਰਤੀਕਰਮ ਨਾ ਦੇਣ ਕਿ ਪੁਲਿਸ ਬਲ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਬਹਾਨਾ ਮਿਲ ਸਕੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration