"/> ਸਮਾਜ ਸੇਵੀ ਕੰਮਾਂ ਬਦਲੇ ਬੰਗੀ ਵਿਖੇ ਜੋਤੀ ਨਾਰਵੇ ਦਾ ਸਨਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਮਾਜ ਸੇਵੀ ਕੰਮਾਂ ਬਦਲੇ ਬੰਗੀ ਵਿਖੇ ਜੋਤੀ ਨਾਰਵੇ ਦਾ ਸਨਮਾਨ

Published On: punjabinfoline.com, Date: Aug 31, 2017

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈਲਫੇਅਰ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਨਾਰਵੇ ਤੋਂ ਆਏ ਐਨ ਆਰ ਆਈ ਲਵਜੋਤ ਸਿੰਘ ਮਾਨ ਜੋਤੀ ਨਾਰਵੇ ਨੂੰ ਉਹਨਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਅਤੇ ਮਾਲਵਾ ਕਲੱਬ ਨੂੰ ਦਿੱਤੇ ਸਹਿਯੋਗ ਦੇ ਚਲਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਉਕਤ ਕਲੱਬ ਨੂੰ ਦਾਨੀ ਸੱਜਣਾਂ ਦੇ ਅਤੇ ਐੱਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਇਸ ਕਰਕੇ ਪਿਛਲੇ ਕੀਤੇ ਕਾਰਜਾਂ ਕਰਕੇ ਹੀ ਕਲੱਬ ਨੂੰ ਸਰਕਾਰੀ ਸਨਮਾਨ ਵੀ ਮਿਲਿਆ ਹੈ। ਇਸੇ ਤਰ੍ਹਾਂ ਹੀ ਕਲੱਬ ਨੂੰ ਪਿੰਡ ਦੇ ਮੁਲਾਜਮ ਵੀਰਾਂ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਕਲੱਬ ਵੱਲੋਂ ਜੋਤੀ ਨਾਰਵੇ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਮਨਾਨਿਤ ਕੀਤਾ ਗਿਆ।
ਲਵਜੋਤ ਮਾਨ ਜੋਤੀ ਨਾਰਵੇ ਵੱਲੋਂ ਜਿੱਥੇ ਹਰ ਕੰਮ ਵਿੱਚ ਕਲੱਬ ਦੀ ਮੱਦਦ ਕਰਨ ਦਾ ਭਰੋਸਾ ਜਿਤਾਇਆ ਗਿਆ ਉੱਥੇ ਕਲੱਬ ਦੇ ਸਮੂਹ ਮੈਂਬਰਾਂ ਦੀ ਹਾਜ਼ਿਰੀ ਵਿਚ ਇਕਵੰਜਾ ਸੌ ਰੁਪਏ ਨਗਦ ਰਾਸ਼ੀ ਦੇ ਕੇ ਪਿੰਡ ਦੀ ਪਾਰਕ ਵਿੱਚ ਪੌਦੇ ਲਗਵਾਉਣ ਲਈ ਮੱਦਦ ਕੀਤੀ।
ਇਸ ਮੌਕੇ ਗੁਰਜੀਵਨ ਸਿੰਘ ਸਰਪੰਚ ਗਾਟਵਾਲੀ, ਹਰਪਾਲ ਸਿੰਘ, ਕਲੱਬ ਪ੍ਰਧਾਨ ਗੁਰਮੀਤ ਬੁੱਟਰ, ਕੁਲਦੀਪ ਸਿੱਧੂ, ਹਰਮਨ ਸਿੱਧੂ, ਗੁਰਵਿੰਦਰ ਬੁੱਟਰ, ਗਗਨਦੀਪ ਸਿੱਧੂ, ਮੋਨਾ ਸੰਧੂ, ਰੇਸ਼ਮ ਰੋਮਾਣਾ, ਮੱਖਣ ਸਿੰਘ, ਬਿੱਕਰ ਸਿੰਘ, ਜਗਦੀਸ਼ ਸਿੰਘ, ਮਨਪ੍ਰੀਤ ਬੁੱਟਰ, ਹੈਪੀ ਸਿੱਧੂ, ਰਣਜੀਤ ਗਿੱਲ, ਮਨਜੀਤ ਸਿੱਧੂ, ਜਗਦੀਪ ਸਿੱਧੂ, ਜਗਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration