"/> ਫੌਜੀ ਕਮਲਜੀਤ ਸਿੰਘ ਦੀ ਸ਼ਹੀਦੀ 'ਤੇ ਮਲਕਾਣਾ ਪਿੰਡ ਵਿੱਚ ਸੋਗ ਦੀ ਲਹਿਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫੌਜੀ ਕਮਲਜੀਤ ਸਿੰਘ ਦੀ ਸ਼ਹੀਦੀ 'ਤੇ ਮਲਕਾਣਾ ਪਿੰਡ ਵਿੱਚ ਸੋਗ ਦੀ ਲਹਿਰ

Published On: punjabinfoline.com, Date: Sep 02, 2017

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਸਰਹੱਦ ਪਾਰੋਂ ਸਨਾਈਪਰ ਬੰਦੂਕ ਨਾਲ ਕੀਤੀ ਗੋਲੀਬਾਰੀ ਵਿੱਚ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਬੀ. ਐਸ. ਐਫ ਦਾ ਏ. ਐਸ. ਆਈ ਕਮਲਜੀਤ ਸਿੰਘ ਸ਼ਹੀਦ ਹੋ ਗਿਆ। ਏ. ਐਸ. ਆਈ ਕਮਲਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਨਾਲ ਸ਼ਹੀਦ ਦੇ ਜੱਦੀ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਦੱਸਣਾ ਬਣਦਾ ਹੈ ਕਿ ਦੇਸ ਭਗਤੀ ਦਾ ਜਜਬਾ ਲੈ ਕੇ ਬੀ. ਐਸ. ਐਫ. ਵਿੱਚ 1988 ਵਿੱਚ ਭਰਤੀ ਹੋਏ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਏ. ਐਸ. ਆਈ ਕਮਲਜੀਤ ਸਿੰਘ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਤਾਇਨਾਤ ਸੀ। ਬੀਤੇ ਦਿਨ ਕੰਟਰੋਲ ਰੇਖਾ ਤੋਂ ਪਾਰ ਹੋਈ ਗੋਲੀਬਾਰੀ ਵਿੱਚ ਜਖਮੀ ਹੋਣ 'ਤੇ ਇਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦੀ ਜਾਮ ਪੀ ਗਿਆ। ਕਰੀਬ 50 ਸਾਲਾ ਏ. ਐਸ. ਆਈ ਕਮਲਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਜਿਉਂ ਹੀ ਉਸ ਦੇ ਜੱਦੀ ਪਿੰਡ ਮਲਕਾਣਾ ਵਾਸੀਆਂ ਨੂੰ ਪਤਾ ਲੱਗੀ ਤਾਂ ਪਿੰਡ ਵਿੱਚ ਮਾਤਮ ਛਾ ਗਿਆ। ਸ਼ਹੀਦ ਫੌਜੀ ਦੇ ਜੱਦੀ ਘਰ ਵਿਖੇ ਪਿੰਡ ਵਾਸੀ ਪੁੱਜ ਕੇ ਸ਼ਹੀਦ ਦੇ ਪਿਤਾ ਨਾਲ ਦੁੱਖ ਸਾਂਝਾ ਕਰ ਰਹੇ ਸਨ। ਗੌਰਤਲਬ ਹੈ ਕਿ ਭਾਵੇਂ ਸ਼ਹੀਦ ਦਾ ਪਿੰਡ ਮਲਕਾਣਾ ਸੀ ਪਰ ਹੁਣ ਉਸ ਦਾ ਪਰਿਵਾਰ ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਰਹਿੰਦਾ ਸੀ ਜਦੋਂਕਿ ਸ਼ਹੀਦ ਦੇ ਮਾਤਾ-ਪਿਤਾ ਮਲਕਾਣਾ ਵਿੱਚ ਹੀ ਰਹਿੰਦੇ ਸਨ। ਸ਼ਹੀਦ ਫੌਜੀ ਦਾ ਸੰਸਕਾਰ ਜਿਲ੍ਹਾ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਕੀਤਾ ਜਾਵੇਗਾ। ਸ਼ਹੀਦ ਦੇ ਪਿਤਾ ਸਰੂਪ ਦਾਸ ਮੁਤਾਬਿਕ ਸ਼ਹੀਦ ਦੇ ਮਨ ਵਿੱਚ ਬਚਪਨ 'ਚ ਹੀ ਦੇਸ਼ ਭਗਤੀ ਦਾ ਜ਼ਜ਼ਬਾ ਸੀ। ਉਹਨਾਂ ਦੱਸਿਆ ਕਿ ਉਸ ਦੀ ਮਾਤਾ ਨੇ ਵੀ ਉਸ ਨੂੰ ਆਪਣੇ ਸਵਰਗਵਾਸ ਹੋਣ ਤੋਂ ਪਹਿਲਾਂ ਵੀ ਨੌਕਰੀ ਤੋਂ ਰਿਟਾਇਰਮੈਂਟ ਲੈ ਕੇ ਵਾਪਸ ਆਉਣ ਲਈ ਕਿਹਾ ਸੀ ਪਰ ਉਸ ਨੇ ਕਿਹਾ ਕਿ ਜਿੰਨਾ ਸਮਾਂ ਦੇਸ਼ ਦੀ ਸੇਵਾ ਹੁੰਦੀ ਹੈ ਉਹ ਕਰਦਾ ਰਹੇਗਾ। ਪਿੰਡ ਦੇ ਸਰਪੰਚ ਗੁਲਜਾਰ ਸਿੰਘ ਪੱਪੂ ਨੇ ਦੱਸਿਆ ਕਿ ਕਮਲਜੀਤ ਦਾ ਸਾਰਾ ਪਰਿਵਾਰ ਹੀ ਸਮਾਜ ਸੇਵੀ ਹੈ। ਸ਼ਹੀਦ ਦਾ ਇੱਕ ਹੋਰ ਭਰਾ ਵੀ ਫੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਹੈ। ਉਹਨਾਂ ਦੱਸਿਆ ਕਿ ਜਿੱਥੇ ਸ਼ਹੀਦ ਦੀ ਸ਼ਹੀਦੀ ਕਰਕੇ ਸਾਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਕਮਲਜੀਤ ਦੀ ਸ਼ਹਾਦਤ 'ਤੇ ਮਾਣ ਵੀ ਮਹਿਸੂਸ ਕਰ ਰਹੇ ਹਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration