"/> ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ

Published On: punjabinfoline.com, Date: Sep 04, 2017

ਸੰਗਰੂਰ,04 ਸਤੰਬਰ (ਸਪਨਾ ਰਾਣੀ) ਆਖ਼ਰਕਾਰ ਸਾਡੇ ਪੁੱਤਰ ਨੂੰ ਹੁਣ ਇਨਸਾਫ਼ ਮਿਲਿਆ ਹੈ, ਸਾਡਾ ਰੋਮ ਰੋਮ ਉਸ ਜੱਜ ਦਾ ਰਿਣੀ ਹੈ ਜਿਸ ਨੇ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਨ 2007 ਵਿੱਚ ਸਿੱਖ ਕਾਰਕੁੰਨਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਸੁਨਾਮ ਵਿਚ ਹੋਏ ਆਪਸੀ ਹਿੰਸਕ ਝਗੜੇ ਦੌਰਾਨ ਸ਼ਹੀਦ ਹੋਏ ਭਾਈ ਕਮਲਜੀਤ ਸਿੰਘ ਦੇ ਮਾਤਾ ਮਲਕੀਤ ਕੌਰ ਅਤੇ ਪਿਤਾ ਬੰਤ ਸਿੰਘ ਨੇ ਇਥੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਣਾਈ ਸਜ਼ਾ ਦੇ ਫੈਸਲੇ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੱਚ ’ਤੇ ਪਹਿਰਾ ਦੇਣ ਵਾਲੇ ਇਮਾਨਦਾਰ ਜੱਜ ਮੌਜੂਦ ਰਹਿਣਗੇ ਉਦੋਂ ਤੱਕ ਇਨਸਾਫ਼ ਕਦੇ ਵੀ ਨਹੀਂ ਮਰੇਗਾ। ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਮਲਜੀਤ ਸਿੰਘ ਡੇਰਾਵਾਦ ਅਤੇ ਪਾਖੰਡਵਾਦ ਦੇ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦ ਹੋਇਆ ਸੀ। ਉਨ੍ਹਾਂ ਕਿਹਾ ਕਿ ਕਮਲਜੀਤ ਸਿੰਘ ਸ਼ਹਾਦਤ ਤੋਂ ਬਾਅਦ ਸਿੱਖ ਜਥੇਬੰਦੀਆਂ ਦੀ ਕੁੱਝ ਸਮਾਂ ਹਮਦਰਦੀ ਪਰਿਵਾਰ ਨੂੰ ਮਿਲੀ ਪਰੰਤੂ ਬਾਅਦ ਵਿੱਚ ਉਹ ਇਕੱਲੇ ਹੀ ਰਹਿ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕਮਲਜੀਤ ਸਿੰਘ ਦੇ ਕਤਲ ਕੇਸ ਵਿੱਚ ਨਾਮਜ਼ਦ ਵਿਅਕਤੀ ਵੀ ਅਦਾਲਤ ’ਚੋਂ ਬਰੀ ਹੋ ਚੁੱਕੇ ਹਨ ਪਰੰਤੂ ਸਿੱਖ ਕੌਮ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖੇਗੀ। ਇਸ ਮੌਕੇ ਸ਼ਹੀਦ ਕਮਲਜੀਤ ਸਿੰਘ ਦੀ ਪਤਨੀ ਬੀਬੀ ਪਰਮਿੰਦਰ ਕੌਰ ਵੀ ਮੌਜੂਦ ਸੀ ਜਿਸ ਨੇ ਵੀ ਡੇਰਾ ਸਿਰਸਾ ਮੁਖੀ ਨੂੰ ਹੋਈ ਸਜ਼ਾ ’ਤੇ ਸੰਤੁਸ਼ਟੀ ਜ਼ਾਹਰ ਕੀਤੀ। ਬੀਬੀ ਪਰਮਿੰਦਰ ਕੌਰ ਨੇ ਉਨ੍ਹਾਂ ਬਹਾਦਰ ਲੜਕੀਆਂ ਦੀ ਭਰਵੀ ਪ੍ਰਸੰਸ਼ਾ ਕੀਤੀ ਜਿਨ੍ਹਾਂ ਵੱਲੋਂ ਡੇਰਾ ਸਿਰਸਾ ਮੁਖੀ ਦੇ ਖ਼ਿਲਾਫ਼ ਹੌਸਲੇ ਨਾਲ ਲੰਮੀ ਕਾਨੂੰਨੀ ਲੜਾਈ ਲੜੀ। ਇਥੇ ਜ਼ਿਕਰਯੋਗ ਹੈ ਕਿ ਇਥੇ ਬਰਨਾਲਾ ਰੋਡ ’ਤੇ ਸਥਿਤ ਬੱਗੂਆਣਾ ਬਸਤੀ ਦਾ ਵਸਨੀਕ ਗੁਰਸਿੱਖ ਭਾਈ ਕਮਲਜੀਤ ਸਿੰਘ ਸੰਨ 2007 ਵਿੱਚ ਸੁਨਾਮ ਵਿਚ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਜਿਸ ਨੂੰ ਉਸ ਸਮੇਂ ਸਿੱਖ ਕੌਮ ਦਾ ਸ਼ਹੀਦ ਕਰਾਰ ਦਿੱਤਾ ਗਿਆ ਸੀ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration