"/> ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਕਰਵਾਏ ਧਾਰਮਿਕ ਮੁਕਾਬਲੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਕਰਵਾਏ ਧਾਰਮਿਕ ਮੁਕਾਬਲੇ

Published On: punjabinfoline.com, Date: Sep 04, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਪ੍ਰਸਾਰ ਅਤੇ ਪਚਾਰ ਨੂੰ ਪ੍ਰਫੁੱਲਤ ਕਰ ਰਹੇ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਅਲਆਇਨ (ਦੁਬਈ) ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨੌਜਵਾਨਾਂ ਵੀਰਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨ ਦੇ ਵੱਡੇ ਉਪਰਾਲੇ ਤਹਿਤ ਸਵਾਲਾਂ-ਜਵਾਬਾਂ ਦਾ ਵਿਸ਼ੇਸ਼ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਸਬੰਧੀ ਉਕਤ ਕਲੱਬ ਦੇ ਸੰਚਾਲਕ ਭਾਈ ਪਰਗਟ ਸਿੰਘ ਮੋਗਾ ਨੇ ਮੇਲ ਅਤੇ ਫੋਨ ਰਾਹੀਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਕਿ ਇਸ ਸਮਾਗਮ ਦੌਰਾਨ ਇੱਥੋਂ ਦੀਆਂ ਸਿੱਖ ਸੰਗਤਾਂ ਨੇ ਸਾਲ ਵੱਚ ਦੋ ਵਾਰ ਅਜਿਹੇ ਸਮਾਗਮ ਕਰਵਾਉਣ ਦਾ ਹੁੰਗਾਰਾ ਦਿੱਤਾ ਹੈ ਨਾਲ ਹੀ ਹਰ ਮਹੀਨੇ ਗੁਰਬਾਣੀ ਵਿਚਾਰ 'ਤੇ ਦਸਤਾਰ ਜਮਾਤ ਦੀ ਵੀ ਤਿਆਰੀ ਵੀ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਰਵਾਏ ਗਏ ਗੁਰਬਾਣੀ ਤੇ ਇਤਿਹਾਸ ਦੇ ਮੁਕਾਬਲਿਆਂ ਦੌਰਾਨ ਨੌਜਵਾਨ ਗੁਰਸ਼ਰਨ ਸਿੰਘ ਬੁਲੰਦ ਸ਼ਹਿਰ (ਯੂ.ਪੀ) ਨੇ ਪਹਿਲਾ ਸਥਾਨ, ਜਸਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਅਨਮੋਲਦੀਪ ਸਿੰਘ ਹੁਸ਼ਿਆਰਪੁਰ ਨੇ ਤੀਜਾ, ਬਲਜੀਤ ਸਿੰਘ ਨੇ ਚੌਥਾ ਅਤੇ ਸੁਖਚੈਨ ਸਿੰਘ ਨੇ ਪੰਜਵਾਂ ਸਥਾਨ ਹਾਸਲ ਕਰਕੇ ਸਿੱਖੀ ਦਾ ਮਾਣ ਵਧਾਇਆ। ਉਕਤ ਨੌਜਵਾਨਾਂ ਨੂੰ ਕ੍ਰਮਵਾਰ 700 ਦਰਾਮ, 500 ਦਰਾਮ, 300 ਦਰਾਮ ਅਤੇ 150 ਦਰਾਮ ਦੇ ਇਨਾਮ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਪਰਗਟ ਸਿੰਘ ਮੋਗਾ ਨੇ ਜਿੱਥੇ ਸਮੁੱਚੀਆਂ ਸਿੱਖ ਸੰਗਤਾਂ ਅਤੇ ਸਹਿਯੋਗੀਆਂ ਦਾ ਐਨੇ ਵੱਡੇ ਉਪਰਾਲੇ ਲਈ ਧੰਨਵਾਦ ਕੀਤਾ ਉੱਥੇ ਨੌਜਵਾਨ ਵੀਰਾਂ ਨੂੰ ਵੀ ਵਧਾਈ ਦਿੰਦਿਆ ਅਜਿਹੇ ਸਮਾਗਮ ਕਰਵਾਉਣ ਲਈ ਤਤਪਰ ਰਹਿਣ ਦੀ ਅਪੀਲ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration