"/> ਸ.ਸ.ਸ. ਹਥਨ ਸਕੂਲ ਵਿਖੇ ਅਧਿਆਪਕ ਦਿਵਸ਼ ਮਨਾਇਆ ਗਿਆ ਅਤੇ ਸਕੂਲ ਵਿੱਚ ਪੌਦੇ ਲਗਾਏ ਗਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ.ਸ.ਸ. ਹਥਨ ਸਕੂਲ ਵਿਖੇ ਅਧਿਆਪਕ ਦਿਵਸ਼ ਮਨਾਇਆ ਗਿਆ ਅਤੇ ਸਕੂਲ ਵਿੱਚ ਪੌਦੇ ਲਗਾਏ ਗਏ

Published On: punjabinfoline.com, Date: Sep 05, 2017

ਧੂਰੀ,05 ਸਤਬੰਰ (ਮਹੇਸ਼ ਜਿੰਦਲ) ਅੱਜ ਦਿਨ ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸਕੂਲ ਹਥਨ ਵਿਖੇ ਅਧਿਆਪਕ ਦਿਵਸ਼ ਮਨਾਇਆ ਗਿਆ। ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ਼ ਦੀ ਮਹੱਤਤਾਂ ਅਤੇ ਇਸ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਕੂਲ ਸਟਾਫ ਵਿੱਚ ਛੋਟੇ-ਛੋਟੇ ਕਈ ਮੁਕਾਬਲੇ ਕਰਵਾਏ ਗਏ। ਅਧਿਆਪਕਾਂ ਦੀ ਦੌੜਾ ਅਤੇ ਹੈਡਬਾਲ ਦਾ ਮੁਕਾਬਲਾ ਵਿਦਿਆਰਥੀਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਤੇ ਪ੍ਰਿੰਸੀਪਲ ਸ.ਲਾਭ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੀ ਹਰਿਆਲੀ ਵਿੱਚ ਵਾਧਾ ਕਰਦੇ ਹੋਏ ਸਮੂਹ ਸਟਾਫ ਨੇ ਪੌਦੇ ਲਗਾਏ। ਜਿਕਰਯੋਗ ਇਹ ਹੈ ਕਿ ਪੌਦੇ ਅਜਿਹੇ ਸਨ ਜੋ ਕਿ ਲੰਬਾ ਸਮਾਂ ਜੀਵਨ ਰਹਿ ਸਕਣ ਜਿਵੇ ਪਿੱਪਲ ਦੇ ਬੂਟੇ ਅਤੇ ਨਿੰਮ ਦੇ ਬੂਟੇ ਸਨ। ਅਧਿਆਪਕ ਦਿਵਸ ਮੌਕੇ ਬੂਟੇ ਲਗਾ ਕੇ ਸਮੂਹ ਸਟਾਫ ਨੇ ਅਨੌਖੀ ਮਿਸਾਲ ਪੇਸ਼ ਕੀਤੀ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration