"/> ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ

Published On: punjabinfoline.com, Date: Sep 06, 2017

ਧੂਰੀ,06 ਸਤੰਬਰ (ਮਹੇਸ਼ ਜਿੰਦਲ) ਸਥਾਨਕ ਕਸਬੇ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਅਪਗਰੇਡ ਕਰ ਕੇ ਸੀ.ਐਚ.ਸੀ. ਸ਼ੇਰਪੁਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਇਆ ਗਿਆ ਸੀ ਜਿਸ ਦੀ ਵਿਸ਼ਾਲ ਇਮਾਰਤ ਬਣ ਕੇ ਵੀ ਤਿਆਰ ਹੋ ਗਈ ਹੈ ਪਰ ਇਸ ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ ਹੀ ਨਜ਼ਰ ਆ ਰਿਹਾ ਹੈ | ਡਾਕਟਰਾਂ ਦੀ ਪੱਕੀ ਡਿਊਟੀ ਨਾ ਹੋਣ ਕਰ ਕੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਾਖ਼ਲ ਕਰਨ ਦਾ ਕੋਈ ਪ੍ਰਬੰਧ ਨਹੀਂ | 15-20 ਪਿੰਡਾਂ ਦਾ ਕੇਂਦਰੀ ਹਸਪਤਾਲ ਹੋਣ ਕਰ ਕੇ ਮਰੀਜ਼ ਵੱਡੀਆਂ ਆਸਾਂ ਲੈ ਕੇ ਤਾਂ ਹਸਪਤਾਲ ਵਿਚ ਆਉਂਦੇ ਹਨ ਪਰ ਅੱਗੋਂ ਮਰੀਜ਼ਾਂ ਨੂੰ ਲਾਭ ਤਾਂ ਕਿ ਮਿਲਣਾ ਹੈ ਸਗੋਂ ਖੱਜਲ ਖ਼ੁਆਰ ਹੀ ਹੋਣਾ ਪੈਂਦਾ ਹੈ | ਲੋਕਾਂ ਦੀ ਮੰਗ ਹੈ ਕਿ ਹਸਪਤਾਲ ਵਿਚ ਲੋੜੀਂਦਾ ਸਟਾਫ਼ ਅਤੇ ਦਵਾਈਆਂ ਤੁਰੰਤ ਭੇਜੀਆਂ ਜਾਣ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration