"/> ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ‘ਤੁਹਾਡਾ ਵਿਧਾਇਕ, ਤੁਹਾਡੇ ਘਰ’ ਮੁਹਿੰਮ ਤਹਿਤ ਸ਼ੁਰੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ‘ਤੁਹਾਡਾ ਵਿਧਾਇਕ, ਤੁਹਾਡੇ ਘਰ’ ਮੁਹਿੰਮ ਤਹਿਤ ਸ਼ੁਰੂ

Published On: punjabinfoline.com, Date: Sep 06, 2017

ਧੂਰੀ,06 ਸਤਬੰਰ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ‘ਤੁਹਾਡਾ ਵਿਧਾਇਕ, ਤੁਹਾਡੇ ਘਰ’ ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੀ ਲੜੀ ਤਹਿਤ ਹਲਕੇ ਦੇ ਪਿੰਡ ਮੱਲੂਮਾਜਰਾ, ਬੱਬਨਪੁਰ, ਰਚਨਾ, ਦਰੋਗੇਵਾਲ, ਜੈਨਪੁਰ, ਖੇੜੀਜੱਟਾਂ, ਸਮੁੰਦਗੜ੍ਹ, ਕੌਲਸੇੜੀ, ਮੀਰਹੇੜੀ, ਪਲਾਸੌਰ, ਕਾਂਜਲੀ, ਬੇਨੜਾ ਤੇ ਧੂਰੀ ਪਿੰਡ ਵਿਖੇ ਲਗਾਏ ਗਏ ਪੈਨਸ਼ਨ ਕੈਂਪਾਂ ਦੌਰਾਨ ਵਿਧਾਇਕ ਦੀ ਪਤਨੀ, ਸਿਮਰਤ ਖੰਗੂੜਾ ਦੀ ਅਗਵਾਈ ਹੇਠ ਟੀਮ ਗੋਲਡੀ ਵੱਲੋਂ ਕਰੀਬ ਸਾਢੇ ਚਾਰ ਸੈਂਕੜੇ ਲੋਕਾਂ ਦੇ ਫਾਰਮ ਭਰੇ ਗਏ। ਇਸ ਮੌਕੇ ਵਿਧਾਇਕ ਦੀ ਪਤਨੀ ਸਿਮਰਤ ਖੰਗੂੜਾ ਨੇ ਪਿੰਡ ਬੇਨੜਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਮਿਲੀ ਸਫਲਤਾ ਉਪਰੰਤ ਸਮੁੱਚਾ ਹਲਕਾ ਹੀ ਸਾਡਾ ਪਰਿਵਾਰ ਹੈ ਅਤੇ ਲੋਕ ਆਪਣੇ ਘਰੇਲੂ ਝਗਿੜਆਂ ਬਾਰੇ ਥਾਣੇ-ਕਚਹਿਰੀ ਜਾਣ ਤੋਂ ਗੁਰੇਜ ਕਰਦਿਆਂ ਸਗੋਂ ਸਾਡੇ ਕੋਲ ਆਉਣ ਤਾਂ ਕਿ ਮਿਲ ਬੈਠ ਕੇ ਮਸਲੇ ਹੱਲ ਕੀਤੇ ਜਾ ਸਕਣ ਅਤੇ ਅਜਿਹਾ ਕਰਨ ਨਾਲ ਜਿੱਥੇ ਲੋਕਾਂ ਦਾ ਸਮੇਂ ਅਤੇ ਪੈਸਾ ਦੋਹਾਂ ਦੀ ਬੱਚਤ ਹੋਵੇਗੀ, ਉਥੇ ਆਪਸੀ ਸਾਂਝ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਾਰੇ ਵਾਅਦੇ ਕਾਂਗਰਸ ਸਰਕਾਰ ਪੂਰੇ ਕਰਨ ਲਈ ਵਚਨਬੱਧ ਹੈ। ਪਰ ਲੋਕਾਂ ਨੂੰ ਥੋੜ੍ਹਾ ਸਬਰ ਕਰਨ ਦੀ ਲੋੜ ਹੈ। ਹੋਰਨਾਂ ਵਿੱਚ ਪਿੰਡ ਦੇ ਸਰਪੰਚ ਅਮਰਜੀਤ ਸਿੰਘ, ਗੁਰਪਿਆਰ ਸਿੰਘ ਧੂਰੀ, ਜਗਤਾਰ ਤਾਰਾ ਬੇਨੜਾ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੋਡਾ, ਬਹਾਦਰ ਸਿੰਘ ਪੁੰਨਾਵਾਲ, ਜਗਦੀਪ ਸਿੰਘ ਧਾਂਦਰਾ , ਰਣਜੀਤ ਸਿੰਘ ਕਾਕਾ, ਨਿਰਭੈ ਸਿੰਘ ਬੇਨੜਾ, ਮੁਨੀਸ਼ ਧੂਰੀ, ਸੋਨੀ ਬੇਨੜਾ ਆਦਿ ਸਮੇਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration