"/> ਜੰਗਲਾਤ ਵਿਭਾਗ ਦੀ ਪ੍ਰਵਾਨਗੀ ਤੋਂ ਬਗੈਰ ਹੀ ਚੱਲ ਰਿਹਾ ਹੈ ਟੋਲ ਪਲਾਜ਼ਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੰਗਲਾਤ ਵਿਭਾਗ ਦੀ ਪ੍ਰਵਾਨਗੀ ਤੋਂ ਬਗੈਰ ਹੀ ਚੱਲ ਰਿਹਾ ਹੈ ਟੋਲ ਪਲਾਜ਼ਾ

Published On: punjabinfoline.com, Date: Sep 06, 2017

ਸੰਗਰੂਰ,06 ਸਤੰਬਰ (ਸਪਨਾ ਰਾਣੀ) ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ 'ਤੇ ਭਵਾਨੀਗੜ੍ਹ ਲਾਗਲੇ ਪਿੰਡ ਕਾਲਾਝਾੜ ਦੀ ਹੋਂਦ ਵਿੱਚ ਲੱਗੇ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀਆਂ ਬੇਨਿਯਮੀਆਂ ਖਿਲਾਫ ਜੰਗਲਾਤ ਵਿਭਾਗ ਪੂਰਾ ਸਖ਼ਤ ਹੈ | ਡਵੀਜ਼ਨਲ ਜੰਗਲਾਤ ਅਫ਼ਸਰ ਮੈਡਮ ਮੋਨਿਕਾ ਦੇਵੀ ਯਾਦਵ ਨੇ ਅੱਜ 'ਅਜੀਤ' ਨੂੰ ਦੱਸਿਆ ਕਿ ਪਿੰਡ ਕਾਲਾਝਾੜ ਨੇੜੇ ਲੱਗੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਜੰਗਲਾਤ ਵਿਭਾਗ ਦੇ ਨਿਯਮਾਂ ਮੁਤਾਬਿਕ ਭਾਰੀ ਬੇਨਿਯਮੀਆਂ ਕੀਤੀਆਂ ਹਨ | ਉਨ੍ਹਾਂ ਨੇ ਬਗੈਰ ਕਿਸੇ ਪ੍ਰਵਾਨਗੀ ਤੋਂ ਕਈ ਦਰਖਤ ਕੱਟ ਦਿੱਤੇ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਵਰਤਣਾ ਸ਼ੁਰੂ ਕਰ ਦਿੱਤਾ | ਵਿਭਾਗ ਨੇ ਟੋਲ ਪਲਾਜ਼ਾ ਚਲਾ ਰਹੀ ਨਿੱਜੀ ਕੰਪਨੀ ਤੋਂ 94000 ਰੁਪਏ ਵਸੂਲ ਲਏ ਹਨ ਅਤੇ ਬਗੈਰ ਕਿਸੇ ਪ੍ਰਵਾਨਗੀ ਤੋਂ ਵਰਤੀ ਜਾ ਰਹੀ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਛੁਡਵਾ ਲਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਪਟਿਆਲਾ ਸਥਿਤ ਕਾਰਜਕਾਰੀ ਇੰਜੀਨੀਅਰ ਦਫ਼ਤਰ ਨੂੰ ਲਿਖਿਆ ਗਿਆ ਹੈ ਕਿ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਨੂੰ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਵਰਤਣ ਤੋਂ ਰੋਕਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਅਜੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਮਿਲੀ, ਜੇਕਰ ਪ੍ਰਬੰਧਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਬੇਸ਼ੱਕ ਟੋਲ ਪਲਾਜਾ ਉੱਥੋਂ ਚੁਕਵਾ ਦਿੱਤਾ ਜਾਵੇ | ਜੰਗਲਾਤ ਅਧਿਕਾਰੀ ਮੈਡਮ ਮੋਨਿਕਾ ਦੇਵੀ ਨੇ ਹੋਰ ਦੱਸਿਆ ਕਿ ਟੋਲ ਪਲਾਜ਼ਾ ਪ੍ਰਬੰਧਕਾਂ ਨੇ ਬਗੈਰ ਪ੍ਰਵਾਨਗੀ ਤੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਰਤੋਂ ਵਿੱਚ ਲਿਆਂਦੀ ਸੀ, ਇਸ ਲਈ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਵੀ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰਨ ਬਾਰੇ ਲਿਖਿਆ ਗਿਆ ਹੈ | ਇਸ ਸੰਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਸ਼ਿਕਾਇਤ ਮਿਲ ਗਈ ਹੈ | ਮਾਮਲੇ ਦੀ ਜਾਂਚ ਲਈ ਡੀ.ਐਸ.ਪੀ. ਦੀ ਡਿਊਟੀ ਲਗਾ ਦਿੱਤੀ ਗਈ ਹੈ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration