"/> ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਸਰਕਾਰੀ ਸਕੂਲ ਗੋਲੇਵਾਲਾ ਦੇ ਬੱਚੇ ਮੋਹਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਸਰਕਾਰੀ ਸਕੂਲ ਗੋਲੇਵਾਲਾ ਦੇ ਬੱਚੇ ਮੋਹਰੀ

Published On: punjabinfoline.com, Date: Sep 06, 2017

ਤਲਵੰਡੀ ਸਾਬੋ, 6 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੱਧਰੀ ਗਰਮ ਰੁੱਤ ਦੀਆਂ ਖੇਡਾਂ ਦੌਰਾਨ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ ਬਲਾਕ ਤਲਵੰਡੀ ਸਾਬੋ ਦੇ ਸਰਕਾਰੀ ਮਿਡਲ ਸਕੂਲ ਗੋਲੇਵਾਲਾ ਦੇ ਬੱਚਿਆਂ ਨੇ ਕੁਸ਼ਤੀ ਮੁਕਾਬਲਿਆਂ ਦੌਰਾਨ ਚੰਗੀਆਂ ਪ੍ਰਾਪਤੀਆਂ ਕਰਕੇ ਜਿੱਤ ਦੇ ਝੰਡੇ ਗੱਡ ਦਿੱਤੇ।
ਸਕੂਲ ਇੰਚਾਰਜ ਮੈਡਮ ਸਵਰਨਜੀਤ ਕੌਰ ਨੇ ਦੱਸਿਆ ਕਿ ਕੁਸ਼ਤੀ ਮੁਕਾਬਲੇ ਵਿੱਚ 32 ਕਿਲੋ ਭਾਰ ਵਰਗ ਵਿੱਚ ਰਮਨਦੀਪ ਕੌਰ, 38 ਕਿਲੋ ਭਾਰ ਵਰਗ ਵਿੱਚ ਭਵਿੱਖਦੀਪ ਕੌਰ ਅਤੇ 42 ਕਿਲੋ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪਿੰਡ ਵਾਸੀਆਂ ਦਾ ਨਾਮ ਰੌਸ਼ਨ ਕੀਤਾ। ਕੁਸ਼ਤੀ 'ਚੋਂ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਜਿੱਥੇ ਸਕੂਲ ਪਹੁੰਚਣ 'ਤੇ ਸਕੂਲ ਸਵਾਗਤ ਕੀਤਾ ਉੱਥੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ. ਇਕਬਾਲ ਸਿੰਘ ਗੋਲਵਾਲਾ, ਸਕੂਲ ਮੁਖੀ ਅਤੇ ਸਕੂਲ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ, ਗੁਰਦੇਵ ਸਿੰਘ, ਸੁਖਪਾਲ ਸਿੰਘ, ਸ੍ਰੀਮਤੀ ਸਰਬਜੀਤ ਕੌਰ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration