"/> ਕਬੱਡੀ ਓਪਨ ਮੁਕਾਬਲਿਆਂ ਵਿੱਚ ਬੰਗੀ ਕਲਾਂ ਫਸਟ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਬੱਡੀ ਓਪਨ ਮੁਕਾਬਲਿਆਂ ਵਿੱਚ ਬੰਗੀ ਕਲਾਂ ਫਸਟ

Published On: punjabinfoline.com, Date: Sep 06, 2017

ਤਲਵੰਡੀ ਸਾਬੋ, 6 ਸਤੰਬਰ (ਦਵਿੰਦਰ ਸਿੰਘ ਡੀ ਸੀ)- ਨੇੜਲੇ ਪਿੰਡ ਮਲਕਾਣਾ ਵਿਖੇ ਪਿੰਡ ਦੇ ਡੇਰੇ ਵਿਖੇ ਮੁਕੰਮਲ ਹੋਏ ਧਾਰਮਿਕ ਸਮਾਗਮਾਂ ਉਪਰੰਤ ਪਿੰਡ ਵਾਸੀਆਂ ਵੱਲੋਂ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ।aੇਕਤ ਖੇਡ ਆਯੋਜਨ ਦੌਰਾਨ ਪਿੰਡ ਦੇ ਮੋਹਤਬਰ ਆਗੂ ਰਾਮਪਾਲ ਸਿੰਘ ਮਲਕਾਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਮੁੱਖ ਮਹਿਮਾਨ ਵਜੋਂ ਪੁੱਜੇ। ਕਰਵਾਏ ਖੇਡ ਮੁਕਾਬਲਿਆਂ ਦੇ ਐਲਾਨੇ ਨਤੀਜਿਆਂ ਅਨੁਸਾਰ ਕਬੱਡੀ ਓਪਨ ਵਿੱਚ ਬੰਗੀ ਕਲਾਂ ਫਸਟ ਜਦੋਂਕਿ ਭਾਈ ਬਖਤੌਰ ਦੀ ਟੀਮ ਸੈਕਿੰਡ ਰਹੀ।
ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਰਾਮਪਾਲ ਮਲਕਾਣਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਰੀਰਕ ਪੱਖੋਂ ਤੰਦਰੁਸਤ ਰੱਖਣ ਲਈ ਉਨਾਂ ਨੂੰ ਖੇਡਾਂ ਨਾਲ ਜੋੜੇ ਜਾਣਾ ਅਤਿ ਜਰੂਰੀ ਹੈ ਤੇ ਹਰ ਪਿੰਡ ਨੂੰ ਵੱਧ ਤੋਂ ਵੱਧ ਖੇਡ ਮੇਲੇ ਆਯੋਜਿਤ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ, ਗੁਰਪਾਲ ਸਿੰਘ ਤੇ ਮੱਘਰ ਸਿੰਘ ਤਿੰਨੇ ਮੈਂਬਰ, ਭੋਲਾ ਸਿੰਘ ਰੈਫਰੀ, ਗੁਰਜੰਟ ਸਿੰਘ, ਮੰਦਿਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration