"/> ਪੈਨਸ਼ਨਰਾਂ ਵੱਲੋਂ ਮਹੀਨਾਵਾਰ ਇਕੱਤਰਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੈਨਸ਼ਨਰਾਂ ਵੱਲੋਂ ਮਹੀਨਾਵਾਰ ਇਕੱਤਰਤਾ

Published On: punjabinfoline.com, Date: Sep 06, 2017

ਸੰਗਰੂਰ,06 ਸਤੰਬਰ (ਸਪਨਾ ਰਾਣੀ) ਸਥਾਨਕ ਜ਼ਿਲ੍ਹਾ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਸਟੇਟ ਮਨਿਸਟਰੀਅਲ ਐਡ ਐਲਾਈਡ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਵਿਸ਼ਾਲ ਇਕੱਤਰਤਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਈ | ਪ੍ਰਧਾਨਗੀ ਮੰਡਲ ਵਿੱਚ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਜਸਬੀਰ ਸਿੰਘ ਖ਼ਾਲਸਾ, ਚੇਅਰਮੈਨ ਰਵਿੰਦਰ ਗੁੱਡੂ, ਸੀਨੀਅਰ ਵਾਇਸ ਪ੍ਰਧਾਨ ਰਾਮ ਸਿੰਘ ਮਹਿਮੀ, ਵਿੱਤ ਸਕੱਤਰ ਅਸ਼ੋਕ ਸ਼ਰਮਾ, ਮੁੱਖ ਸਲਾਹਕਾਰ ਆਰ.ਐਸ ਮਦਾਨ, ਡਾ. ਮਨਜੀਤ ਸਿੰਘ, ਅਸ਼ਵਨੀ ਮੋਦਗਿਲ ਅਤੇ ਸੁਰਜੀਤ ਸਿੰਘ ਮੌਜੂਦ ਸਨ | ਇਸ ਇਕੱਤਰਤਾ ਵਿੱਚ ਵੱਖ-ਵੱਖ ਵਿਭਾਗਾਂ ਅਤੇ ਜੁਡੀਸ਼ੀਅਲ ਦੇ ਸੇਵਾਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ | ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਸੋਢੀ ਅਤੇ ਅਸ਼ੋਕ ਜੋਸ਼ੀ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੂਬਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪਿਛਲੇ ਦਿਨੀਂ ਸੰਗਰੂਰ ਸ਼ਹਿਰ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਮਯਾਬ ਰਿਹਾ ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ | ਇਸ ਮੌਕੇ ਅਗਸਤ ਮਹੀਨੇ ਵਿੱਚ ਜਨਮੇ ਸੁਖਦੇਵ ਸ਼ਰਮਾ, ਪਵਨਜੀਤ ਸ਼ਰਮਾ, ਹਰੀ ਗੋਪਾਲ ਗਾਬਾ, ਗੁਰਮੇਲ ਸਿੰਘ ਚੰਗਾਲ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸਨਮਾਨਿਤ ਕੀਤਾ ਗਿਆ | ਨਵੇਂ ਬਣੇ ਮੈਂਬਰ ਭਿੰਦਰ ਸਿੰਘ ਅਤੇ ਧੰਨ ਰਾਜ ਸ਼ਰਮਾ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਜਰਨੈਲ ਸਿੰਘ ਲੁਬਾਣਾ, ਗਿਰਧਾਰੀ ਲਾਲ, ਮੰਗਤ ਰਾਏ ਅਰੋੜਾ, ਜਗਦੇਵ ਸਿੰਘ ਚੌਹਾਨ, ਸੁਰਿੰਦਰ ਸ਼ੋਰੀ, ਨੈਸ਼ਨਲ ਐਵਾਰਡੀ ਸਤਦੇਵ ਸ਼ਰਮਾ, ਜਗਦੀਸ਼ ਰਾਏ ਸਿੰਗਲਾ, ਹਰਚਰਨ ਸਿੰਘ, ਸੁਰਿੰਦਰ ਗੁਪਤਾ, ਪੰਡਿਤ ਰਾਜ ਸ਼ਰਮਾ, ਮਹੇਸ਼ ਜੌਹਰ, ਸੀਤਾ ਰਾਮ, ਕਿਸ਼ੋਰੀ ਲਾਲ, ਗੁਰਮੀਤ ਸਿੰਘ ਮੰਡੇਰ, ਜਨਕ ਰਾਜ ਜੋਸ਼ੀ, ਅਸ਼ੋਕ ਕੁਮਾਰ ਘਾਬਰੀ ਆਦਿ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration