"/> ਪਿੰਡ ਲੇਲੇਵਾਲਾ ਦੀ ਇੱਕ ਔਰਤ ਦੀ ਕੈਂਸਰ ਨਾਲ ਮੌਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਲੇਲੇਵਾਲਾ ਦੀ ਇੱਕ ਔਰਤ ਦੀ ਕੈਂਸਰ ਨਾਲ ਮੌਤ

Published On: punjabinfoline.com, Date: Sep 07, 2017

ਤਲਵੰਡੀ ਸਾਬੋ, 7 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਮਾਲਵੇ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਇੱਕ ਵਾਰ ਫਿਰ ਕੈਂਸਰ ਦੀ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ, ਜਿਸ ਦੇ ਚਲਦੇ ਅੱਜ ਪਿੰਡ ਲੇਲੇਵਾਲਾ ਦੀ ਵਿਧਾਵਾ ਔਰਤ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ ਜੋ ਕਿ ਆਪਣੇ ਪਿੱਛੇ ਇੱਕਲੌਤੀ ਬੇਟੀ ਛੱਡ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੀ ਸੁਰਿੰਦਰ ਕੌਰ (55) ਪਤਨੀ ਸਵ. ਅਵਤਾਰ ਸਿੰਘ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ ਤੇ ਉਹ ਜੇਰੇ ਇਲਾਜ ਸੀ ਪ੍ਰੰਤੂ ਅੱਜ ਉਹ ਅਕਾਲ ਚਲਾਣਾ ਕਰ ਗਈ। ਮ੍ਰਿਤਕਾ ਦੀ ਲੜਕੀ ਸਿਮਰਜੀਤ ਕੌਰ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਮਾਤਾ ਨੂੰ ਬਲੱਡ ਕੈਂਸਰ ਹੈ ਜੋ ਕਿ 75 ਪ੍ਰਤੀਸ਼ਤ ਉਹਨਾਂ ਦੇ ਸਰੀਰ ਵਿੱਚ ਫੈਲ ਚੁੱਕਾ ਸੀ। ਉਹਨਾਂ ਨੂੰ ਬਠਿੰਡਾ ਤੋਂ ਜਵਾਬ ਮਿਲਣ 'ਤੇ ਉਹਨਾਂ ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਇਲਾਜ ਸ਼ੁਰੂ ਕੀਤਾ ਤੇ ਫਿਰ ਪੀ ਜੀ ਆਈ ਚੰਡੀਗੜ ਤੋਂ ਵੀ ਇਲਾਜ ਕਰਵਾਇਆ ਪ੍ਰੰਤੌ ਸਾਰੇ ਯਤਨ ਅਸਫਲ ਹੋ ਗਏ ਤੇ ਅੱਜ ਸੁਰਿੰਦਰ ਕੌ ਰ ਦੀ ਮੌਤ ਹੋ ਗਈ। ਉਕਤ ਮ੍ਰਿਤਕਾ ਬਲਬੀਰ ਸਿੰਘ ਮੈਂਬਰ ਬਲਾਕ ਸੰਮਤੀ ਦੀ ਭਰਜਾਈ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration