"/> ਸਾਬਕਾ ਵਿਧਾਇਕ ਸਿੱਧੂ ਨੇ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ, ਅਕਾਲੀ ਵਰਕਰਾਂ ਦੇ ਦੁੱਖ ਸੁਖ ਵਿੱਚ ਸ਼ਰੀਕ ਹੋਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਵਿਧਾਇਕ ਸਿੱਧੂ ਨੇ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ, ਅਕਾਲੀ ਵਰਕਰਾਂ ਦੇ ਦੁੱਖ ਸੁਖ ਵਿੱਚ ਸ਼ਰੀਕ ਹੋਏ

Published On: punjabinfoline.com, Date: Sep 07, 2017

ਤਲਵੰਡੀ ਸਾਬੋ, 7 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਅੱਜ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਦੇ ਦੌਰੇ ਦੌਰਾਨ ਜਿੱਥੇ ਅਕਾਲੀ ਵਰਕਰਾਂ ਦੇ ਦੁੱਖ ਸੁਖ ਵਿੱਚ ਸ਼ਰੀਕ ਹੋਏ ਉੱਥੇ ਉਨਾਂ ਨੇ ਇਸ ਮੌਕੇ ਨਵੀਂ ਸਰਕਾਰ ਬਨਣ ਤੋਂ ਮਗਰੋਂ ਪਿੰਡਾਂ ਦੇ ਵਿਕਾਸ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਗ੍ਰਾਂਟਾ ਵਿੱਚੋਂ ਬਕਾਇਆ ਪਏ ਪੈਸੇ ਸਬੰਧੀ ਪੰਚਾਂ ਸਰਪੰਚਾਂ ਤੋਂ ਜਾਣਕਾਰੀ ਹਾਸਿਲ ਕੀਤੀ। ਸਾਬਕਾ ਵਿਧਾਇਕ ਸਿੱਧੂ ਤਲਵੰਡੀ ਸਾਬੋ, ਕਣਕਵਾਲ, ਬੰਗੀ ਆਦਿ ਪਿੰਡਾਂ ਦੇ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਕਈ ਵਰਕਰਾਂ ਦੇ ਪਰਿਵਾਰਾਂ ਵਿੱਚ ਵਾਪਰੀਆਂ ਦੁੱਖ ਦੀਆਂ ਘਟਨਾਵਾਂ ਨੂੰ ਦੇਖਦਿਆਂ ਉਕਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਏ ਉੱਥੇ ਉਨਾਂ ਨੇ ਕਈ ਪਿੰਡਾਂ ਦੇ ਪੰਚਾਂ ਸਰਪੰਚਾਂ ਤੋਂ ਜਾਣਕਾਰੀ ਹਾਸਿਲ ਕੀਤੀ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਗ੍ਰਾਂਟਾ ਵਿੱਚੋਂ ਬਚੇ ਪੈਸੇ ਨਾਲ ਅਧੂਰੇ ਵਿਕਾਸ ਕਾਰਜ ਚਲਾਏ ਜਾ ਰਹੇ ਹਨ ਜਾਂ ਨਹੀਂ ਤਾਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੇ ਦੱਸਿਆ ਕਿ ਨਵੀਂ ਕਾਂਗਰਸ ਸਰਕਾਰ ਨੇ ਪਿੰਡਾਂ ਦੇ ਵਿਕਾਸ ਦਾ ਬਕਾਇਆ ਰਹਿੰਦਾ ਪੈਸਾ ਵਾਪਿਸ ਮੰਗਵਾ ਲਿਆ ਹੈ ਤੇ ਕਈ ਪਿੰਡਾਂ ਵਿੱਚ ਗਲੀਆਂ, ਨਾਲੀਆਂ ਦਾ ਰਹਿੰਦਾ ਕੰਮ ਅਧੂਰਾ ਰਹਿ ਗਿਆ ਹੈ। ਇੱਕ ਅਕਾਲੀ ਆਗੂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਬਨਣ ਤੋਂ ਬਾਅਦ ਹਲਕੇ ਦੇ ਕਾਂਗਰਸੀ ਆਗੂ ਹਲਕੇ ਦੇ ਵਿਕਾਸ ਕਾਰਜਾਂ ਲਈ ਇੱਕ ਦੁਆਨੀ ਨਹੀਂ ਲਿਆ ਸਕੇ ਸਗੋਂ ਜੋ ਪੈਸੇ ਉਨਾਂ ਨੇ ਪਿਛਲੀ ਸਰਕਾਰ ਦੌਰਾਨ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਸਨ ਤੇ ਜੋ ਚੋਣ ਜਾਬਤਾ ਲੱਗਣ ਕਾਰਨ ਪੰਚਾਇਤਾਂ ਕੋਲ ਬਕਾਇਆ ਬਚ ਗਏ ਸਨ ਉਹ ਵੀ ਨਵੀਂ ਸਰਕਾਰ ਨੇ ਵਾਪਿਸ ਲੈ ਲਏ। ਉਨਾਂ ਕਿਹਾ ਕਿ ਅਸੀਂ ਹਲਕੇ ਦੇ ਹਰ ਪਿੰਡ ਨੂੰ ਜਦੋਂ ਵੀ ਆਂਉਦੇ ਸੀ ਲੱਖਾਂ ਰੁਪਏ ਦੀਆਂ ਗ੍ਰਾਂਟਾ ਦੇ ਕੇ ਜਾਂਦੇ ਸੀ ਜਦੋਂ ਕਿ ਹੁਣ ਕਾਂਗਰਸੀ ਆਗੂ ਪਿੰਡਾਂ ਵਿੱਚ ਸਿਰਫ ਆਟਾ ਦਾਲ ਸਕੀਮ ਵੰਡਣ ਆਂਉਦੇ ਹਨ ਤੇ ਉਨਾਂ ਵਿੱਚ ਵੀ ਕਣਕ ਵੰਡ ਕੇ ਤੁਰਦੇ ਬਣਦੇ ਹਨ ਕਿਉਂਕਿ ਪਿਛਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਦਾਲ ਇਨਾਂ ਨੇ ਬੰਦ ਕਰ ਦਿੱਤੀ ਘਿਉ, ਖੰਡ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ। ਇਸ ਮੌਕੇ ਸਾਬਕਾ ਵਿਧਾਇਕ ਨਾਲ ਉਨਾਂ ਦੇ ਚਾਚਾ ਜੀ ਸੁਖਦਰਸ਼ਨ ਸਿੰਘ ਸਿੱਧੂ ਪਥਰਾਲਾ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਾਬੂ ਸਿੰਘ ਮਾਨ, ਗੁਰਜੀਤ ਕੋਟਬਖਤੂ ਮੈਂਬਰ ਜਿਲ੍ਹਾ ਪ੍ਰੀਸ਼ਦ,ਮਨਜੀਤ ਸਿੰਘ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ, ਹੈਪੀ ਸਰਪੰਚ ਬੰਗੀ, ਅਮਨਦੀਪ ਸੇਖੂ ਵਾਈਸ ਚੇਅਰਮੈਨ ਬਲਾਕ ਸੰਮਤੀ, ਯੂਥ ਆਗੂ ਤੂਫਾਨ ਭੰਗੂ ਮੱਲਵਾਲਾ,ਸੁਖਦੀਪ ਕਣਕਵਾਲ, ਸ਼ੇਰ ਸਿੰਘ ਸੇਖੂ,ਰਾਜਵਿੰਦਰ ਰਾਜੂ ਕੌਂਸਲਰ,ਗੁਰਜੀਵਨ ਸਰਪੰਚ ਗਾਟਵਾਲੀ, ਬਿੰਦਰ ਸਰਪੰਚ ਪੱਕਾ ਕਲਾਂ,ਹਰਪਾਲ ਗਾਟਵਾਲੀ, ਯੂਥ ਆਗੂ ਭਿੰਦਾ ਜੱਜਲ, ਨਿਰਦੋਸ਼ ਬੰਗੀ, ਅਕਾਲੀ ਆਗੂ ਭੋਲਾ ਸਿੰਘ ਸੇਖੂ, ਜੁਗਰਾਜ ਸਿੰਘ ਫੱਲੜ, ਜਸਵੀਰ ਸਰਪੰਚ ਚੱਕ, ਗੁਰਪਾਲ ਨੰਬਰਦਾਰ ਲਾਲੇਆਣਾ, ਪਾਲ ਲਾਲੇਆਣਾ ਆਦਿ ਆਗੂ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration