"/> ਏ.ਟੀ.ਐਮ. ਬਦਲ ਕੇ 30 ਹਜ਼ਾਰ ਉਡਾਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਏ.ਟੀ.ਐਮ. ਬਦਲ ਕੇ 30 ਹਜ਼ਾਰ ਉਡਾਏ

Published On: punjabinfoline.com, Date: Sep 07, 2017

ਸੰਗਰੂਰ,07 ਸਤੰਬਰ (ਸਪਨਾ ਰਾਣੀ) ਫ਼ਿਲਮੀ ਅੰਦਾਜ਼ ਵਿਚ ਦੋ ਜਾਅਲਸਾਜ਼ਾ ਵੱਲੋਂ ਏ.ਟੀ.ਐਮ. ਕਾਰਡ ਬਦਲਦਿਆਂ 30 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਅਜੈਪਾਲ ਸਿੰਘ ਵਾਸੀ ਸੰਤ ਨਗਰ ਮਹਿਲਾ ਰੋਡ ਨੇ ਦੱਸਿਆ ਕਿ ਫ਼ੈਕਟਰੀ ਦੇ ਕਾਰੋਬਾਰ ਸੰਬੰਧੀ ਜੋਗਿੰਦਰ ਸਿੰਘ ਜੋ ਉਨ੍ਹਾਂ ਦਾ ਘਰੇਲੂ ਨੌਕਰ ਹੈ ਇਹ ਵਿਅਕਤੀ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਲਈ ਐਸ.ਬੀ.ਆਈ. ਬੈਂਕ ਇੰਡਸਟਰੀਜ਼ ਖੇਤਰ ਵਿੱਚ ਤਰਕਬੀਨ ਦੁਪਹਿਰ ਬਾਰਾਂ ਕੁ ਵਜੇ ਆਇਆ ਤਾਂ ਏ.ਟੀ.ਐਮ. ਰੂਮ ਵਿਚ ਇਕ ਵਿਅਕਤੀ ਨੇ ਉਸ ਨੂੰ ਗੱਲਾਂ ਵਿਚ ਲਗਾ ਲਿਆ ਅਤੇ ਦੂਜੇ ਵਿਅਕਤੀ ਨੇ ਕਾਰਡ ਦੀ ਅਦਲਾ ਬਦਲੀ ਕਰ ਦਿੱਤੀ | ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦਸ ਹਜ਼ਾਰ ਰੁਪਏ ਕਢਵਾ ਚੁੱਕਿਆ ਸੀ ਅਤੇ ਜਦ ਦੂਜੀ ਵਾਰ ਉਸ ਨੇ ਕਾਰਡ ਦੀ ਵਰਤੋਂ ਕਰਨੀ ਚਾਹੀ ਤਾਂ ਕਾਰਡ ਨਾ ਚੱਲਿਆ | ਜੋਗਿੰਦਰ ਸਿੰਘ ਨੇ ਫੈਕਟਰੀ ਆ ਕੇ ਅਜੈਪਾਲ ਸਿੰਘ ਨੂੰ ਦੱਸਿਆ ਕਿ ਏ.ਟੀ.ਐਮ. ਹੋਰ ਪੈਸੇ ਨਹੀਂ ਕੱਢ ਰਿਹਾ ਤਾਂ ਉਨ੍ਹਾਂ ਤੁਰੰਤ ਬੈਂਕ ਮੇਨੈਜਰ ਨਾਲ ਰਾਬਤਾ ਕੀਤਾ | ਤਦ ਤੱਕ ਸੰਬੰਧਿਤ ਅਣਪਛਾਤੇ ਵਿਅਕਤੀ ਇੰਡਸਟਰੀਜ਼ ਏਰੀਏ ਅਤੇ ਕੋਰਟ ਰੋਡ ਤੋਂ 30 ਹਜ਼ਾਰ ਦੀ ਰਕਮ ਕਢਵਾ ਚੁੱਕੇ ਸਨ | ਅਜੈਪਾਲ ਸਿੰਘ ਨੇ ਤੁਰੰਤ ਇਸ ਦੀ ਇਤਲਾਹ ਸਿਟੀ ਥਾਣਾ ਸੰਗਰੂਰ ਦੀ ਪੁਲਿਸ ਨੂੰ ਕੀਤੀ | ਐਸ.ਐਚ.ਓ. ਸਿਟੀ ਸ੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਏ.ਟੀ.ਐਮ. ਦੀ ਵੀਡੀਓ ਫੁਟੇਜ਼ ਚੈੱਕ ਕਰ ਰਹੀ ਹੈ ਅਤੇ ਸੰਭਾਵਨਾ ਹੈ ਕਿ ਦੋਸ਼ੀ ਜਲਦੀ ਪੁਲਿਸ ਦੇ ਕਾਬੂ ਵਿਚ ਹੋਣਗੇ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration