"/> ਕਿਸਾਨਾਂ ਦੇ ਵਿਰੋਧ ਕਾਰਨ ਪੰਜਵੀਂ ਵਾਰ ਵੀ ਨਾ ਹੋਈ ਜ਼ਮੀਨ ਦੀ ਕੁਰਕੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਸਾਨਾਂ ਦੇ ਵਿਰੋਧ ਕਾਰਨ ਪੰਜਵੀਂ ਵਾਰ ਵੀ ਨਾ ਹੋਈ ਜ਼ਮੀਨ ਦੀ ਕੁਰਕੀ

Published On: punjabinfoline.com, Date: Sep 08, 2017

ਸੰਗਰੂਰ,08 ਸਤੰਬਰ (ਸਪਨਾ ਰਾਣੀ) ਪਿੰਡ ਈਲਵਾਲ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਇੱਕ ਮਹਿਲਾ ਕਿਸਾਨ ਦੀ ਜ਼ਮੀਨ ਦੀ ਕੁਰਕੀ ਪੰਜਵੀਂ ਵਾਰ ਵੀ ਨਹੀਂ ਹੋ ਸਕੀ। ਸਵੇਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿੱਚ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਕੁਰਕੀ ਨਹੀਂ ਹੋਣ ਦੇਣਗੇ। ਤਹਿਸੀਲਦਾਰ ਕਰਨ ਗੁਪਤਾ ਆਪਣੀ ਟੀਮ ਨਾਲ ਜ਼ਮੀਨ ਦੀ ਕੁਰਕੀ ਕਰਾਉਣ ਪੁੱਜੇ ਸਨ ਪਰ ਕੋਈ ਵੀ ਜ਼ਮੀਨ ਦੀ ਬੋਲੀ ਦੇਣ ਵਾਸਤੇ ਨਾ ਪੁੱਜਿਆ। ਰੋਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਲਾਭ ਸਿੰਘ ਖੁਰਾਣਾ, ਰਾਜਪਾਲ ਸਿੰਘ, ਨਾਨਕ ਸਿੰਘ ਥਲੇਸਾਂ, ਰਘਵੀਰ ਸਿੰਘ ਘਰਾਚੋਂ, ਬਘੇਲ ਸਿੰਘ ਘਰਾਚੋਂ, ਲੀਲਾ ਸਿੰਘ ਈਲਵਾਲ ਅਤੇ ਮੂਨਕ ਸਿੰਘ ਨੇ ਦੱਸਿਆ ਕਿ ਅਦਾਲਤ ’ਤੇ ਆਦੇਸ਼ ’ਤੇ ਮਹਿਲਾ ਕਿਸਾਨ ਜਸਵਿੰਦਰ ਕੌਰ ਦੀ ਜ਼ਮੀਨ ਕੁਰਕੀ ਲਈ ਤਾਰੀਖ਼ ਨਿਸ਼ਚਿਤ ਕੀਤੀ ਸੀ ਜਿਸ ਸਬੰਧੀ ਮਹਿਲਾ ਕਿਸਾਨ ਨੂੰ ਕੁਰਕੀ ਲਈ ਨੋਟਿਸ ਵੀ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਕਿਸਾਨ ਜਸਵਿੰਦਰ ਕੌਰ ਇੱਕ ਵਿਧਵਾ ਔਰਤ ਹੈ ਜਿਸ ਦੇ ਕਿਸੇ ਰਿਸ਼ਤੇਦਾਰ ਨੇ ਕੁਰਕੀ ਕਰਾਉਣ ਵਾਲੇ ਵਿਅਕਤੀ ਕੋਲੋਂ ਜ਼ਮੀਨ ਖ਼ਰੀਦ ਕੀਤੀ ਸੀ। ਜ਼ਮੀਨ ਵੇਚਣ ਅਤੇ ਖ਼ਰੀਦ ਕਰਨ ਵਾਲਿਆਂ ਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਪਸੀ ਝਗੜਾ ਸੀ। ਉਨ੍ਹਾਂ ਦੱਸਿਆ ਕਿ ਚਾਰ ਵਾਰ ਪਹਿਲਾਂ ਵੀ ਪ੍ਰਸ਼ਾਸਨਿਕ ਅਧਿਕਾਰੀ ਜ਼ਮੀਨ ਦੀ ਕੁਰਕੀ ਲਈ ਆਏ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਬੋਲੀਕਾਰ ਜ਼ਮੀਨ ਦੀ ਬੋਲੀ ਦੇਣ ਨਾ ਆਇਆ। ਇਸ ਸਬੰਧੀ ਤਹਿਸੀਲਦਾਰ ਸੰਗਰੂਰ ਕਰਨ ਗੁਪਤਾ ਦਾ ਕਹਿਣਾ ਹੈ ਕਿ ਅਦਾਲਤ ਦੇ ਆਦੇਸ਼ ’ਤੇ 18 ਲੱਖ ਰੁਪਏ ਦੀ ਦੇਣਦਾਰੀ ਬਦਲੇ ਉਹ ਆਪਣੀ ਟੀਮ ਸਣੇ ਪਿੰਡ ਈਲਵਾਲ ਵਿੱਚ ਜ਼ਮੀਨ ਦੀ ਕੁਰਕੀ ਕਰਨ ਲਈ ਪੁੱਜੇ ਸਨ। ਪਰ ਕਿਸਾਨ ਯੂਨੀਅਨ ਵੱਲੋਂ ਧਰਨੇ ਕਾਰਨ ਕੋਈ ਵੀ ਜ਼ਮੀਨ ਦੀ ਬੋਲੀ ਦੇਣ ਨਹੀਂ ਪੁੱਜਿਆ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration