"/> ਪਤਨੀ ਨੇ ਆਸ਼ਿਕ ਨਾਲ ਮਿਲ ਚਾੜ੍ਹਿਆ ਚੰਨ, ਪਤੀ ਦਾ ਕਤਲ ਕਰ ਲਾਸ਼ ਸੁੱਟੀ ਟਾਇਲਟ 'ਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਤਨੀ ਨੇ ਆਸ਼ਿਕ ਨਾਲ ਮਿਲ ਚਾੜ੍ਹਿਆ ਚੰਨ, ਪਤੀ ਦਾ ਕਤਲ ਕਰ ਲਾਸ਼ ਸੁੱਟੀ ਟਾਇਲਟ 'ਚ

Published On: punjabinfoline.com, Date: Sep 08, 2017

ਸੰਗਰੂਰ,08 ਸਤਬੰਰ (ਸਪਨਾ ਰਾਣੀ) ਸੰਗਰੂਰ ਦੇ ਪਿੰਡ ਗੰਦੁਆ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਬੇਵਫਾ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਲਾਸ਼ ਨੂੰ ਘਰ ਦੇ ਟਾਇਲਟ ਗਟਰ 'ਚ ਸੁੱਟ ਦਿੱਤਾ। ਪੁਲਸ ਨੇ ਪਤਨੀ ਅਤੇ ਆਸ਼ਿਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਗੰਦੁਆ 'ਚ ਇਕ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਲਾਸ਼ ਨੂੰ ਘਰ ਦੀ ਟਾਇਲਟ ਦੇ ਗਟਰ 'ਤ ਸੁੱਟ ਦਿੱਤਾ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਪਤੀ ਲਾਪਤਾ ਹੋ ਗਿਆ ਹੈ ਜੋ ਹਾਲੇ ਤਕ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ 6 ਅਗਸਤ ਨੂੰ ਹੀ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਅਤੇ ਪੁਲਸ ਨੂੰ ਲਾਪਤਾ ਹੋਣ ਦੀ ਸੂਚਨਾ 18 ਅਗਸਤ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਮਾਮਲਾ ਕਤਲ ਦਾ ਸਾਹਮਣੇ ਆਇਆ। ਪੁਲਸ ਨੇ ਲਾਸ਼ ਨੂੰ ਘਰ ਤੋਂ ਕਬਜ਼ੇ 'ਚ ਲੈ ਕੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration