"/> ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਸਸਤੇ ਭਾਅ ਵਾਲੀ ਕਣਕ ਵੰਡੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਸਸਤੇ ਭਾਅ ਵਾਲੀ ਕਣਕ ਵੰਡੀ

Published On: punjabinfoline.com, Date: Sep 08, 2017

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮਪਤਨੀ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਅੱਜ ਸ਼ਹਿਰ ਦੇ ਸੰਗਤਪੁਰਾ ਮੁਹੱਲਾ, ਲਛਮੀ ਬਾਗ, ਅੰਬੇਦਕਰ ਚੌਕ, ਜਨਤਾ ਨਗਰ ਸਮੇਤ ਵੱਖ-ਵੱਖ ਮੁਹੱਲਿਆਂ ਵਿੱਚ ਪੰਜਾਬ ਸਰਕਾਰ ਆਟਾ ਦਾਲ ਸਕੀਮ ਤਹਿਤ ਸਸਤੇ ਭਾਅ ਵਾਲੀ ਕਣਕ ਵੰਡੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਤ ਖੰਗੂੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਹਨ, ਉਹ ਸਭ ਪੂਰੇ ਕੀਤੇ ਜਾਣਗੇ। ਉਨ੍ਹਾਂ ਸਰਕਾਰ ਵੱਲੋ ਲਗਾਏ ਰੋਜਗਾਰ ਮੇਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਨ੍ਹਾਂ ਰੋਜਗਾਰ ਮੇਲਿਆਂ ਵਿੱਚ ਹਜਾਰਾਂ ਬੇਰੋਜਗਾਰਾਂ ਨੂੰ ਨੌਕਰੀਆਂ ਮਿਲੀਆਂ ਹਨ। ਇਸ ਮੌਕੇ ਇੰਦਰਜੀਤ ਸਿੰਘ ਮਰਾਹੜ, ਡਿੱਪੂ ਹੋਲਡਰ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ, ਕੁਲਦੀਪ ਸਿੰਘ, ਕਾਂਗਰਸੀ ਆਗੂ ਗਿਆਨ ਸਿੰਘ ਦਿਓਸੀ, ਮੁਨੀਸ਼ ਕੁਮਾਰ, ਗੋਰਾ ਲਾਲ, ਸਾਬਕਾ ਐਮ.ਸੀ ਜੀਵਨ ਲਾਲ ਪੱਪੀ ਸਮੇਤ ਹੋਰ ਵੀ ਵਰਕਰ ਹਾਜਰ ਸਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration