"/> ਪ੍ਰਾਇਮਰੀ ਸੈਂਟਰ ਖੇਡਾਂ 'ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਕੀਤਾ ਓਵਰ ਆਲ ਟਰਾਫੀ 'ਤੇ ਕਬਜ਼ਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪ੍ਰਾਇਮਰੀ ਸੈਂਟਰ ਖੇਡਾਂ 'ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਕੀਤਾ ਓਵਰ ਆਲ ਟਰਾਫੀ 'ਤੇ ਕਬਜ਼ਾ

Published On: punjabinfoline.com, Date: Sep 09, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਨਜ਼ਦੀਕੀ ਪਿੰਡ ਸੀਂਗੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈਆਂ ਗਈਆਂ ਸੈਂਟਰ ਖੇਡਾਂ ਦੌਰਾਨ ਖੇਤਰ ਦੇ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਅਤੇ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਮੈਡਲ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਉਕਤ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਬੱਚਿਆਂ ਨੇ ਲੱਗਭਗ ਹਰੇਕ ਈਵੈਂਟ ਵਿੱਚ ਭਾਗ ਲਿਆ ਸੀ ਜਿੰਸ ਦੌਰਾਨ ਐਥਲੈਟਿਕਸ ਵਿੱਚ 200 ਮੀ: ਦੌੜ ਲੜਕੀਆਂ 'ਚੋਂ ਵੀਰਦਵਿੰਦਰ ਕੌਰ ਫਸਟ, ਲੜਕੇ 400 ਮੀ: ਸਤਨਾਮ ਸਿੰਘ ਨੇ ਫਸਟ, ਲੰਬੀ ਛਾਲ 'ਚੋਂ ਗੋਪਾਲ ਗੈਰੀ ਨੇ ਦੂਜੀ ਪੁਜੀਸ਼ਨ, ਲੰਬੀ ਛਾਲ ਲੜਕੀਆਂ 'ਚੋਂ ਵੀਰਦਵਿੰਦਰ ਕੌਰ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ ਜਦੋਂ ਕਿ ਕਬੱਡੀ ਨੈਸ਼ਨਲ ਲੜਕੇ ਅਤੇ ਲੜਕੀਆਂ ਨੇ ਪਹਿਲੀ, ਕੁਸ਼ਤੀ 25 ਕਿ:ਗ੍ਰਾ:, 28 ਕਿ:ਗ੍ਰਾ: ਅਤੇ 30 ਕਿ:ਗ੍ਰਾ: 'ਚੋਂ ਕ੍ਰਮਵਾਰ ਲਵਪ੍ਰੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਨੇ ਪਹਿਲਾ, ਮਹਿਕਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਿਲੇਅ ਦੌੜ 400 ਮੀ: ਲੜਕੇ ਅਤੇ ਲੜਕੀਆਂ ਦੀ ਟੀਮ ਨੇ ਪਹਿਲੀ ਪੁਜੀਸ਼ਨ ਅਤੇ ਕਬੱਡੀ ਸਰਕਲ ਵਿੱਚ ਵੀ ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਓਵਰ ਆਲ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਸ. ਸਿੱਧੂ ਨੇ ਦੱਸਿਆਂ ਕਿ ਉਕਤ ਸਕੂਲ ਦੇ ਸਾਰੇ ਖਿਡਾਰੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੱਕ ਸਾਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਪਹੁੰਚਣ 'ਤੇ ਸਕੂਲ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ ਵੱਲੋਂ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਸਵਾਗਤ ਕੀਤਾ ਅਤੇ ਵਧਾਈਆਂ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਪ੍ਰਾਪਤੀਆਂ ਦੀ ਕਾਮਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਪਰਮਜੀਤ ਕੌਰ, ਹਰਵਿੰਦਰ ਸਿੰਘ ਡੀ ਪੀ ਈ, ਜਸਪਾਲ ਕੁਮਾਰ, ਹਰਦੀਪ ਸਿੰਘ, ਗੁਰਜੰਟ ਸਿੰਘ ਸੋਹਲ, ਰਣਧੀਰ ਸਿੰਘ, ਕਰਨਦੀਪ ਸੋਨੀ, ਮੈਡਮ ਗੁਰਜੀਤ ਕੌਰ, ਮੈਡਮ ਅਮਨਦੀਪ ਕੌਰ ਅਤੇ ਸਮੁੱਚਾ ਸਟਾਫ ਮੌਜ਼ੂਦ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration