"/> ਕਿਸਾਨ ਯੂਨੀਅਨ ਦੇ ਦਖਲ ਦੇਣ ਨਾਲ ਰੁਕੀ ਜਮੀਨ ਦੀ ਕੁਰਕੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਸਾਨ ਯੂਨੀਅਨ ਦੇ ਦਖਲ ਦੇਣ ਨਾਲ ਰੁਕੀ ਜਮੀਨ ਦੀ ਕੁਰਕੀ

Published On: punjabinfoline.com, Date: Sep 09, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਰੋਕਣ ਦੀ ਗੱਲ ਕਹੀ ਹੈ ਪ੍ਰੰਤੂ ਫਿਰ ਵੀ ਖੇਤਰ ਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਕੁਰਕੀਆਂ ਦਾ ਸਿਲਸਿਲਾ ਅਜੇ ਜਿਉਂ ਦਾ ਤਿਉਂ ਜਾਰੀ ਹੈ ਜਿਸ ਦੇ ਚਲਦਿਆਂ ਨਜ਼ਦੀਕੀ ਪਿੰਡ ਨੱਤ ਦੇ ਕਿਸਾਨ ਦੀ ਕੀਤੀ ਜਾ ਰਹੀ ਸੀ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਖਲ ਦੇ ਕੇ ਰੋਕਿਆ ਗਿਆ।
ਨੱਤ ਪਿੰਡ ਦੀ ਸੱਥ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਇਕੱਤਰ ਹੋਏ ਕਿਸਾਨਾਂ ਦੇ ਇਕੱਠ ਮੌਕੇ ਕਿਸਾਨ ਗੁਰਦੀਪ ਸਿੰਘ ਪੁੱਤਰ ਜੰਗੀਰ ਸਿੰਘ ਦੀ ਜਮੀਨ ਦੀ ਅੱਠ ਲੱਖ ਤੀਹ ਹਜਾਰ ਤਿੰਨ ਸੌ ਬਾਨਵੇਂ ਰੁਪਇਆਂ ਵਿੱਚ ਆੜਤੀਆ ਮਦਨ ਲਾਲ ਪੁੱਤਰ ਕਿਸ਼ੋਰ ਚੰਦ ਫਾਰਮ ਬਠਿੰਡਾ ਵੱਲੋਂ ਕੁਰਕੀ ਲਿਆਂਦੀ ਗਈ ਸੀ ਜਿਸ ਵਿੱਚ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਸਕੱਤਰ ਮੋਹਣ ਸਿੰਘ ਚੱਠੇਵਾਲਾ ਨੇ ਕੈਪਟਨ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਚੋਣਾਂ ਮੌਕੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਰਜਾ ਕੁਰਕੀ ਖਤਮ ਕਰਨ ਦੇ ਨਾਲ ਨਾਲ ਕਈ ਹੋਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਰ ਕੀਤਾ ਜਾਵੇਗਾ ਪ੍ਰੰਤੂ ਇੰਨ੍ਹਾਂ ਮੰਗਾਂ ਤੋਂ ਸਰਕਾਰ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ। ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ 22 ਤਾਰੀਖ ਨੂੰ ਪਟਿਆਲਾ ਮੋਤੀ ਮਹਿਲ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹਾਜਰ ਆਗੂ ਬਿੱਕਰ ਸਿੰਘ, ਰਾਣਾ ਸਿੰਘ, ਸੁਖਦੇਵ ਸਿੰਘ ਨੱਤ, ਮਜਦੂਰ ਆਗੂ ਨਛੱਤਰ ਸਿੰਘ ਚੱਠੇਵਾਲਾ, ਗੁਰਮੀਤ ਸਿੰਘ ਨੰਗਲਾ, ਕੁਲਵੰਤ ਸਿੰਘ ਲਹਿਰੀ, ਪਾਲ ਸਿੰਘ ਰਾਈਆ ਆਦਿ ਕਿਸਾਨ ਆਗੂ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration