"/> ਤਲਵੰਡੀ ਸਾਬੋ ਦੇ ਇੱਕ ਹੋਰ ਕਿਸਾਨ ਨੇ ਵਾਹਿਆ ਨਰਮਾ, ਮੁਆਵਜੇ ਦੀ ਕੀਤੀ ਮੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਦੇ ਇੱਕ ਹੋਰ ਕਿਸਾਨ ਨੇ ਵਾਹਿਆ ਨਰਮਾ, ਮੁਆਵਜੇ ਦੀ ਕੀਤੀ ਮੰਗ

Published On: punjabinfoline.com, Date: Sep 09, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਕਤ ਇਲਾਕੇ ਦੇ ਕਿਸਾਨਾਂ ਲਈ ਇੱਕ ਵਾਰ ਫਿਰ ਚਿੱਟੀ ਮੱਖੀ ਸ਼ਰਾਪ ਸਾਬਿਤ ਹੋ ਰਹੀ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਤਲਵੰਡੀ ਸਾਬੋ ਦੇ ਇੱਕ ਕਿਸਾਨ ਨੇ ਚਿੱਟੀ ਮੱਖੀ ਨਾਲ ਆਪਣੀ ਨਰਮੇ ਦੀ ਫਸਲ ਤਬਾਹ ਹੋਣ ਕਰਕੇ ਵਾਹ ਦਿੱਤੀ ਹੈ। ਕਿਸਾਨ ਵੱਲੋਂ ਹਜਾਰਾਂ ਰੁਪਏ ਦੀ ਸਪਰੇਅ ਕਰਨ ਤੋਂ ਬਾਅਦ ਵੀ ਸਾਰੇ ਉਪਰਾਲੇ ਬੇ-ਅਸਰ ਰਹੇ। ਹੁਣ ਕਿਸਾਨ ਨੇ ਸਰਕਾਰ ਤੋ ਮੁਅਵਾਜੇ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਕਿਸਾਨ ਹਰਜੀਤ ਸਿੰਘ ਨੇ ਆਪਣੇ ਲਾਲੇਆਣਾ ਰੋਡ 'ਤੇ ਸਥਿਤ ਪੌਣੇ ਪੰਜ ਏਕੜ ਜਮੀਨ ਵਿੱਚ ਨਰਮੇ ਦੀ ਖੇਤੀ ਕੀਤੀ ਸੀ ਚੰਗਾ ਝਾੜ ਕੱਢਣ ਲਈ ਪਿਛਲੇ ਛੇ ਮਹੀਨੇ ਤੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਪ੍ਰੰਤੂ ਬੀਤੇ ਦਿਨੀਂ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆਜਿਸ ਲਈ ਕਿਸਾਨ ਨੇ ਆਪਣੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਮਹਿੰਗੇ ਭਾਅ ਦੀਆਂ 12 ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਸਮੇਂ-ਸਮੇਂ ਤੇ ਕੀਤਾ ਪਰ ਕੀਤੀਆਂ ਗਈਆਂ ਸਾਰੀਆਂ ਸਪਰੇਹਾਂ ਬੇ ਅਸਰ ਰਹੀਆਂ। ਆਖੀਰ ਕਿਸਾਨ ਹਰਜੀਤ ਸਿੰਘ ਨੇ ਦਿਲ ਕਰੜਾ ਕਰਕੇ ਅੱਜ ਜਿਆਦਾ ਖਰਾਬ ਹੋਈ ਢਾਈ ਏਕੜ ਫਸਲ ਟਰੈਕਟਰ ਨਾਲ ਵਾਹ ਦਿੱਤੀ। ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਤਾਂ ਉਸ ਨੇ ਨਰਮੇ ਦੀ ਦੋ ਵਾਰ ਬੀਜਾਈ ਕੀਤੀ ਜਿਸ ਤੋਂ ਬਾਅਦ ਨਰਮੇ ਦੀ ਫਸਲ ਤੇ ਪਈ ਚਿੱਟੀ ਮੱਖੀ ਤੋਂ ਬਚਾਉਣ ਲਈ ਹਜਾਰਾਂ ਰੁਪਏ ਦੀਆਂ ਸਪਰੇਹਾਂ ਕੀਤੀਆਂ ਗਈਆਂ। ਕਿਸਾਨ ਨੇ ਦੱਸਿਆ ਕਿ ਉਸ ਦਾ ਕਾਫੀ ਖਰਚਾ ਹੋ ਚੁੱਕਾ ਹੈ ਤੇ ਜੋ ਫਸਲ ਬਚੀ ਹੈ ਉਸ ਵਿੱਚੋਂ ਵੀ ਬਹੁਤਾ ਝਾੜ ਨਿਕਲਦਾ ਨਹੀਂ ਦਿਖਾਈ ਦੇ ਰਿਹਾ। ਪੀੜਿਤ ਕਿਸਾਨ ਨੇ ਸਰਕਾਰ ਤੋਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਇਸੇ ਸਬੰਧ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਚਿੱਟੀ ਮੱਖੀ ਨੂੰ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰਖੀਆਂ ਵਿੱਚ ਆਉਣ ਲਈ ਮਾਲਵੇ ਦੇ ਚਿੱਟੀ ਮੱਖੀ ਤੋਂ ਪ੍ਰਭਾਵਿਤ ਨਰਮੇ ਦੇ ਖੇਤਾਂ ਦਾ ਦੌਰਾ ਤਾਂ ਕੀਤਾ ਪਰ ਕਿਸੇ ਕਿਸਾਨ ਨੂੰ ਵੀ ਮੁਆਵਜਾ ਦੇਣ ਦਾ ਅੱਜ ਤੱਕ ਐਲਾਨ ਨਹੀਂ ਕੀਤਾ। ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਿੱਟੀ ਮੱਖੀ ਨਾਲ ਖਰਾਬ ਹੋਈ ਕਿਸਾਨਾਂ ਦੀ ਫਸਲ ਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration