"/> ਗੁਰੂ ਨਾਨਕ ਦੇਵ ਸਟੱਡੀ ਸਰਕਲ ਵੱਲੋਂ ਲਿਆ ਧਾਰਮਿਕ ਸਿੱਖਿਆ ਇਮਤਿਹਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਨਾਨਕ ਦੇਵ ਸਟੱਡੀ ਸਰਕਲ ਵੱਲੋਂ ਲਿਆ ਧਾਰਮਿਕ ਸਿੱਖਿਆ ਇਮਤਿਹਾਨ

Published On: punjabinfoline.com, Date: Sep 10, 2017

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੱਚਿਆਂ ਅੰਦਰ ਸਿੱਖ ਧਰਮ ਪ੍ਰਤੀ ਜ਼ਜ਼ਬਾ ਅਤੇ ਪਿਆਰ, ਸਤਿਕਾਰ ਪੈਦਾ ਕਰਨ ਦੇ ਮੰਤਵ ਨਾਲ ਅੱਜ ਗੁਰੂ ਨਾਨਕ ਦੇਵ ਸਟੱਡੀ ਸਰਕਲ ਪਿੰਡ ਕਾਲਾਂਵਾਲੀ (ਹਰਿਆਣਾ) ਵੱਲੋਂ ਤਲਵੰਡੀ ਸਾਬੋ ਦੇ ਨਾਲ ਲਗਦੇ ਪਿੰਡ ਗੁਰੂਸਰ ਵਿਖੇ ਇੱਕ ਧਾਰਮਿਕ ਇਮਤਿਹਾਨ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਗੁਰੂਸਰ ਜਗਾ ਦੇ ਮੁੱਖ ਪ੍ਰਬੰਧਕ ਬਾਬਾ ਚਰਨਜੀਤ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨੇ ਜਿੱਥੇ ਉਕਤ ਸਟੱਡੀ ਸਰਕਾਲ ਦੇ ਸਿੰਘਾਂ ਦਾ ਸਿੱਖੀ ਦਾ ਪ੍ਰਚਾਰ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਲਈ ਧੰਨਵਾਦ ਕੀਤਾ ਉੱਥੇ ਦੱਸਿਆ ਕਿ ਇਸ ਪਿੰਡ ਦੇ ਲਗਭਗ 50 ਬੱਚਿਆਂ ਨੇ ਵੱਖ-ਵੱਖ ਵਰਗਾਂ ਵਿੱਚ ਲਏ ਗਏ ਇਮਤਾਹਨ ਵਿੱਚ ਬੈਠ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਲਿਖੇ ਅਤੇ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਤੋਂ ਜਾਣੂੰ ਹੋਏ। ਗੁਰਦਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਤਲਵਿੰਦਰ ਸਿੰਘ ਖਾਲਸਾ ਨੇ ਜਿੱਥੇ ਇਮਤਿਹਾਨ ਲੈਣ ਆਏ ਵੀਰਾਂ ਦਾ ਧੰਨਵਾਦ ਕੀਤਾ ਉੱਥੇ ਬੱਚਿਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਦੀਪ ਸਿੰਘ ਖਾਲਸਾ, ਭਾਈ ਸੁਖਪਾਲ ਸਿੰਘ ਖਾਲਸਾ, ਭਾਈ ਬਲਦੇਵ ਸਿੰਘ ਖਾਲਸਾ, ਲਾਲ ਸਿੰਘ ਸਰਾਂ, ਪਿੰਦਾ ਢਿੱਲੋਂ, ਕਰਮਜੀਤ ਸਿੰਘ ਅਤੇ ਕਾਲਾ ਸਿੰਘ ਆਦਿ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration