"/> ਦੁਰਗਾ ਮੰਦਰ ਦੀ ਸੰਗਤ ਵੱਲੋਂ ਮੰਦਰ ਮੈਨੇਜਮੈਂਟ ਖਿਲਾਫ਼ ਕੀਤਾ ਰੋਸ਼ ਮੁਜਾਹਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੁਰਗਾ ਮੰਦਰ ਦੀ ਸੰਗਤ ਵੱਲੋਂ ਮੰਦਰ ਮੈਨੇਜਮੈਂਟ ਖਿਲਾਫ਼ ਕੀਤਾ ਰੋਸ਼ ਮੁਜਾਹਰਾ

Published On: punjabinfoline.com, Date: Sep 11, 2017

ਰਾਜਪੁਰਾ 11ਸਿਤੰਬਰ (ਰਾਜ਼ੇਸ਼ ਡਾਹਰਾ) ਅੱਜ ਦੁਰਗਾ ਮੰਦਰ ਰਾਜਪੁਰਾ ਦੀ ਸੰਗਤ ਅਤੇ ਦੁਰਗਾ ਮੰਦਰ ਦੀ ਇਸਤਰੀ ਸਭਾ ਵੱਲੋਂ ਦੁਰਗਾ ਮੰਦਰ ਦੀ ਮੈਨੇਜਮੈਂਟ ਖਿਲਾਫ਼ ਦੁਰਗਾ ਮੰਦਰ ਰਾਜਪੁਰਾ ਦੇ ਬਾਹਰ ਰੋਸ਼ ਮੁਜਾਹਰਾ ਕੀਤਾ ਅਤੇ ਮੈਨੇਜਮੈਂਟ ਦੀ ਮਾੜੀ ਕਾਰਗੁਜਾਰੀ ਲਈ ਧਰਨਾ ਪ੍ਰਦਰਸ਼ਨ ਕੀਤਾ।ਸੰਗਤ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਜਤਿੰਦਰ ਵਰਮਾ ਜੋ ਕਿ ਸਰਪ੍ਰਸਤ ਮਨਮੋਹਨ ਭੋਲਾ ਦੇ ਕਹਿਣ ਤੇ ਹੀ ਸਭ ਕੰਮ ਕਰਦਾ ਹੈ ।ਸੰਗਤ ਨੇ ਕਿਹਾ ਕਿ ਜੋ ਇਸਤਰੀ ਸਭਾ ਸ਼ਾਮ ਨੂੰ ਕੀਰਤਨ ਕਰਣ ਮੰਦਰ ਆਉੁਦੀਆਂ ਹਨ ਉਹਨਾਂ ਨੂੰ ਕੀਰਤਨ ਕਰਣ ਤੋਂ ਰੋਕਿਆ ਜਾਂਦਾ ਹੈ  ।ਮਨਮੋਹਨ ਦਾ ਮੁੰਡਾ ਮੰਦਰ ਦੇ ਹਰੇਕ ਕੰਮ ਵਿੱਚ ਦਖਲਅੰਦਾਜੀ ਕਰਦਾ ਹੈ । ਸੰਗਤ ਨੇ ਕਿਹਾ ਕਿ ਮਨਮੋਹਨ ਭੋਲਾ ਸ਼ਰਾਬ ਅਤੇ ਮਾਸ ਆਦਿ ਦਾ ਇਸਤੇਮਾਲ ਕਰਦਾ ਹੈ ।ਅਤੇ ਜੋ ਮੰਦਰ ਦੇ ਸਵਿਧਾਨ ਦੇ ਵੀ ਵਿਰੁੱਧ ਹੈ ਅਤੇ ਜੋ ਮੰਦਰ ਦੀ ਗੋਲਕ ਦੀ ਪੈਸੇ ਹੈ ਉਹ ਵੀ ਆਪਣੀ ਮਨਮਰਜੀ ਨਾਲ ਆਪਣੇ ਕੋਲ ਰੱਖਦਾ ਹੈ।ਉਹਨਾਂ ਕਿਹਾ ਕਿ ਉਹ ਇੱਥੇ ਪਿਛਲੇ 25 ਸਾਲ ਤੋਂ ਕੀਰਤਨ ਕਰਦੇ ਆ ਰਹੇ ਸਨ ਉਹਨਾ ਨੂੰ ਵੀ ਇਸ ਨੇ ਮੰਦਰ ਤੋਂ ਕੱਢ ਦਿੱਤਾ ਹੈ।ਸੰਗਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਕਰਣ ਵਾਲੀ ਮੈਨੇਜਮੈਂਟ ਮੰਦਰ ਦੀ ਮਰਿਆਦਾ ਨੂੰ ਕਾਯਮ ਨਹੀਂ ਰੱਖ ਸਕਦੀ।ਇਸ ਨਾਲ ਮੰਦਰ ਦੀ ਮਰਿਆਦਾ ਨੂੰ ਭਾਰੀ ਧੱਕਾ ਲਗਦਾ ਹੈ। ਸੰਗਤ ਨੇ ਕਿਹਾ ਕਿ 51 ਮੈਂਬਰੀ ਕਮੇਟੀ ਬਣ ਸਕਦੀ ਹੈ ਪਰ ਮਨਮੋਹਨ ਭੋਲਾ ਨੇ ਕਦੇ ਵੀ 8-10 ਮੈਂਬਰਾਂ ਤੇ ਉੁਪਰ ਮੈਂਬਰ ਨਹੀਂ ਬਣਨ ਦਿੱਤੇ।ਅਤੇ ਜੋ ਵੀ ਮੈਂਬਰ ਬਣਾਏ ਜਾਂਦੇ ਹਨ ਉਹ ਵੀ ਮਨਮੋਹਨ ਦੀ ਮਰਜੀ ਨਾਲ ਹੀ ਬਣਦੇ ਹਨ।ਅਤੇ ਜੋ ਮੈਬਰ ਬਣੇ ਹਨ ਉੁੱਹ ਅਜ ਤਕ ਮੰਦਰ ਵਿੱਚ ਨਜਰ ਨਹੀਂ ਆਏ। 
ਇਸਤਰੀ ਸਭਾ ਨੇ ਮਨਮੋਹਨ ਭੋਲਾ ਉਪਰ ਆਰੋਪ ਲਗਾਏ ਕਿ ਉਹ ਜਿਸ ਨੂੰ ਚਾਹੇ ਮੰਦਰ ਤੋਂ ਬਾਹਰ ਕੱਢ ਦਿੰਦਾ ਹੈ ਅਤੇ ਧਮਕਿਆਂ ਦਿੰਦਾ ਹੈ।ਮੰਦਰ ਉਪਰ ਵੀ ਆਪਣੇ ਘਰਦਿਆਂ ਦਾ ਨਾਮ ਲਿਖਵਾ ਰੱਖਿਆ ਹੈ।ਅਤੇ ਮਨਮੋਹਨ ਮੰਦਰ ਨੂੰ ਆਪਣੀ ਜਾਗੀਰ ਸਮਝਦਾ ਹੈ। ਇਸਤਰੀ ਸਭਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਰਪ੍ਰਸਤ ਮਨਮੋਹਨ ਭੋਲਾ ਅਤੇ ਉਸਦੀ ਸਾਰੀ ਟੀਮ ਨੂੰ ਭੰਗ ਕਰਕੇ ਨਿਯਮ ਅਨੁਸਾਰ ਸਾਰੀ ਨਵੀਂ ਮੈਨੇਜਮੈਂਟ ਦਾ ਗਠਨ ਕੀਤਾ ਜਾਵੇ ਤਾਂ ਜੋ ਮੰਦਰ ਦੀ ਮਰਿਆਦਾ ਕਾਯਮ ਰਹਿ ਸਕੇ। 
ਇਸ ਬਾਰੇ ਜਦੋਂ ਥਾਣਾ ਮੁਖੀ ਸਿਟੀ ਰਾਜਪੁਰਾ ਸ੍ਰ.ਗੁਰਚਰਨ ਸਿੰਘ ਨਾਲ ਗਲ ਕੀਤੀ ਤਾਂ ਉਹਨਾ ਕਿਹਾ ਕਿ ਅਸੀ ਮੰਦਰ ਮੈਨੇਜਮੈਂਟ ਅਤੇ ਸੰਗਤ ਨੂੰ ਬੁਲਾਇਆ ਹੈ ਅਤੇ ਦੋਵਾ ਧਿਰਾਂ ਨਾਲ ਗਲ ਕਰਾਗੇ ।ਇਸ ਮੋਕੇ ਸੰਜੇ ਹੰਸ, ਰੰਜਨ ਹੰਸ, ਅਮਿਤ ਅਰੋੜਾ, ਸੁਭਾਸ਼ ਬੱਬਰ , ਸੋਨੀ ਬੰਗਾ ,ਸੰਤੋਸ਼ ਚਾਵਲਾ, ਸੁਰੇਸ਼ ਭਟੇਜਾ, ਭਾਰਤ, ਰਾਣੀ ਬਹਿਨ ਜੀ, ਕੇਚਨ, ਦਯਾ, ਆਦਿ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸੰਗਤ ਹਾਜਿਰ ਸੀ।

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration